Friday, March 9, 2018

ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ

ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਨੂੰ  ਕੀਤੀ ਅਪੀਲ
ਭਾਰਤ ਦੌਰੇ  'ਤੇ ਆਏ ਫਰਾਂਸੀਸੀ ਰਾਸ਼ਟਰਪਤੀ ਕੋਲ ਉਠਾਇਆ ਜਾਵੇ ਪਗੜੀ ਤੇ ਹੋਰ ਸਿੱਖ ਕੱਕਾਰਾਂ 'ਤੇ ਪਾਬੰਦੀ ਦਾ ਮੁੱਦਾ
ਨਵੀਂ ਦਿੱਲੀ, 9 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀਦੇ ਜਨਰਲ ਸਕੱਤਰ ਸ੍ਰੀਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ  ਚਾਰ ਰੋਜ਼ਾ ਭਾਰਤ ਦੌਰੇ  'ਤੇ ਆਏਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਪਗੜੀ ਤੇ ਹੋਰ ਸਿੱਖ ਕੱਕਾਰਾਂ  'ਤੇ ਪਾਬੰਦੀ ਦਾ ਮਾਮਲਾ ਉਠਾਇਆ ਜਾਵੇ
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆਸੀ ਕਿ ਫਰਾਂਸ ਦੇ ਸਕੂਲਾਂ ਵਿਚ ਸਿੱਖ ਬੱਚਿਆਂ ਨੂੰ ਦਸਤਾਰ ਤੇ ਹੋਰ ਸਿੱਖ ਕੱਕਾਰ ਹਟਾਉਣ ਲਈ ਮਜ਼ਬੂਰ ਕੀਤਾ ਜਾ ਰਿਹਾਹੈ ਪਰ ਹੁਣ ਇਕ ਨਵੀਂ ਮੁਸ਼ਕਿਲ ਆਣ ਪਈ ਹੈ ਕਿ ਫਰਾਂਸ ਸਰਕਾਰ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਕਿਸੇ ਵੀ ਸਰਕਾਰੀਸ਼ਨਾਖਤ ਪੱਤਰ ਵਾਸਤੇ ਲਾਜ਼ਮੀ ਹੋਵੇਗੀ ਕਿ ਪਗੜੀ ਉਤਾਰ ਕੇ ਫੋਟੋ ਖਿਚਵਾਈ ਜਾਵੇ ਉਹਨਾ ਕਿਹਾ ਕਿ ਅਜਿਹੇ ਹਾਲਾਤਵਿਚ ਸਿੱਖਾਂ ਨੂੰ ਅਜਿਹੇ ਸ਼ਨਾਖਤੀ ਕਾਰਡ ਬਣਵਾਉਣ ਵਾਸਤੇ ਪੱਗਾਂ ਲਾਹ ਕੇ ਫੋਟੋ ਕਰਵਾਉਣ ਲਈ ਮਜਬੂਰ ਕੀਤਾ ਜਾਰਿਹਾ ਹੈ  ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਫਰਾਂਸ ਵਿਚ ਕਿਸੇ ਵੀ ਪਗੜੀਧਾਰੀ ਸਿੱਖ ਨੂੰ ਕੋਈ ਨੌਕਰੀ ਨਹੀਂ ਦਿੱਤੀਜਾਂਦੀ
ਉਹਨਾਂ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ  ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ  ਤੇ ਉਹ ਆਪ ਇਸਮਾਮਲੇ 'ਤੇ ਫਰਾਂਸੀਸੀ ਸਫਾਰਤਖਾਨੇ ਗਏ ਸਨ ਤੇ ਇਹ ਮਾਮਲਾ ਉਠਾਉਂਦਿਆਂ ਅਪੀਲ ਕੀਤੀ ਸੀ ਕਿ ਇਹ ਮਸਲਾ ਜਲਦਤੋਂ ਜਲਦ ਹੱਲ ਕੀਤਾ ਜਾਵੇ
ਉਹਨਾਂ ਕਿਹਾ ਕਿ ਫਰਾਂਸ ਸਰਕਾਰ ਦੇ ਇਹਨਾਂ ਪਾਬੰਦੀ ਵਾਲੇ ਹੁਕਮਾਂ ਦੀ ਬਦੌਲਤ ਸਿੱਖ ਭਾਈਚਾਰੇ ਵਿਚ ਭਾਰੀ ਗੁੱਸੇ ਦੀਲਹਿਰ ਹੈ ਉਹਨਾਂ ਕਿਹਾ ਕਿ ਇਹ ਚੀਜ਼ਾਂ ਧਾਰਨ ਕਰਨੀਆਂ ਸਿੱਖ ਭਾਈਚਾਰੇ ਵਾਸਤੇ ਕੋਈ ਫੈਸ਼ਨ ਨਹੀਂ ਹੈ ਬਲਕਿ ਉਹਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਇਹ ਕੱਕਾਰ ਧਾਰਨ ਕਰਨ ਦੇ ਪਾਬੰਦ ਹਨ ਉਹਨਾਂ ਕਿਹਾ ਕਿਦੁਨੀਆਂ ਭਰ ਵਿਚ ਬੈਠੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੱਕਾਰ ਧਾਰਨ ਕਰ ਰਹੇ ਹਨ
ਉਹਨਾਂ ਕਿਹਾ ਕਿ ਸਿੱਖ ਮਿਹਨਤੀ ਤੇ ਅਮਨ ਪਸੰਦ ਲੋਕ ਹਨ ਜੋ ਆਪਣੇ ਕੰਮ ਦਾ ਲੋਹਾ ਮੰਨਵਾ ਚੁੱਕੇ ਹਨ ਤੇ ਦੇਸ਼ ਤੇਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਇਹਨਾਂ ਨੇ ਮਾਣ ਮੱਤੇ ਅਹੁਦੇ ਹਾਸਲ ਕੀਤੇ ਹਨ
ਸ੍ਰੀ ਸਿਰਸਾ ਨੇ ਪ੍ਰਧਾਨ  ਮੰਤਰੀ ਨੂੰ ਦੱਸਿਆ ਕਿ ਸਿੱਖਾਂ ਨੂੰ ਉਹਨਾਂ ਦੀ ਲੀਡਰਸ਼ਿਪ ਵਿਚ ਪੂਰਾ ਵਿਸ਼ਵਾਸ ਹੈ ਤੇ ਉਹਨਾ ਵੱਲੋਂਜੁਲਾਈ 2016 ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ 300ਵੀਂ ਸ਼ਹਾਦਤ ਮੌਕੇ ਕੀਤੇ ਪ੍ਰੋਗਰਾਮ ਤੇ ਉਹਨਾਂ ਵੱਲੋਂ ਇਸਪ੍ਰੋਗਰਾਮ ਵਿਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੀਤੀਆਂ ਗੱਲਾਂ ਸਿੱਖ ਭਾਈਚਾਰੇ ਨੂੰ ਚੰਗੀ ਤਰਾਂ ਯਾਦ ਹਨ ਉਹਨਾਂਕਿਹਾ ਕਿ ਸਿੱਖ ਭਾਈਚਾਰਾ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ 100 ਕਰੋੜ ਰੁਪਏ ਜਾਰੀਕਰਨ 'ਤੇ ਵੀ ਉਹਨਾਂ ਦਾ ਧੰਨਵਾਦੀ ਹੈ
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ  ਫਰਾਂਸ ਦੇ ਰਾਸ਼ਟਰਪਤੀ ਦੇ ਦੌਰੇ ਦੌਰਾਨ ਜੇਕਰ ਉਹਉਹਨਾਂ ਨੂੰ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਤੋਂ ਜਾਣੂ ਕਰਵਾ ਕੇ  ਇਹਨਾਂ ਦੀ ਸਿੱਖ ਜੀਵਨ ਵਿਚ ਮਹੱਤਤਾ ਸਮਝਾਉਣਵਿਚ ਸਫਲ ਹੋ ਜਾਂਦੇ ਹਨ ਤਾਂ ਇਸਦੀ ਬਦੌਲਤ ਫਰਾਂਸ ਵਿਚ ਸਿੱਖ ਭਾਈਚਾਰੇ ਦਾ ਲੰਬੇ ਸਮੇਂ ਤੋਂ ਲਟਕਦਾ  ਰਿਹਾ ਮਸਲਾਹੱਲ ਹੋ ਜਾਵੇਗਾ।  PR

No comments: