Saturday, October 28, 2017

ਆਸਟਰੇਲੀਆ 'ਚ ਮਨਮੀਤ ਅਲੀਸ਼ੇਰ ਦੇ ਨਾਮ 'ਤੇ ਖੁਲਿ•ਆ 'ਮਨਮੀਤ ਪੈਰਾਡਾਈਜ਼' ਪਾਰਕ

ਨਵੀਂ ਦਿੱਲੀ, 28 ਅਕਤੂਬਰ : ਮਨਮੀਤ ਅਲੀਸ਼ੇਰ ਦੀ ਪਹਿਲੀ ਬਰਸੀ ਮੌਕੇ ਅੱਜ ਆਸਟਰੇਲੀਆ ਸਰਕਾਰ ਵੱਲੋਂ ਉਸਦੇ ਨਾਮ 'ਤੇ 'ਮਨਮੀਤ ਪੈਰਾਡਾਈਜ਼ਨਾਮ ਦੇ ਪਾਰਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇਬ੍ਰਿਸਬੇਨ ਦੇ ਲਾਰਡ ਮੇਅਰ ਗ੍ਰਾਹਮਬ੍ਰਿਸਬੇਨ ਕੌਂਸਲ ਦੇ ਚੇਅਰਮੈਨ ਐਂਜਿਲਾ ਓਨਬ੍ਰਿਸਬੇਨ ਦੇ ਮੈਂਬਰ ਪਾਰਲੀਮੈਂਟਸਥਾਨਕ ਮੰਤਰੀਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰਸਿੰਘ ਸਿਰਸਾਪੀ ਆਰ ਟੀ ਸੀ ਦੇ ਸਾਬਕਾ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਤੇ ਹੋਰ ਪਤਵੰਤੇ ਹਾਜ਼ਰ ਸਨ
ਇਸ ਮੌਕੇ ਮਨਮੀਤ ਅਲੀਸ਼ੇਰ ਦੇ ਪਰਿਵਾਰਕ ਮੈਂਬਰਾਂ ਵਿਚ ਪਿਤਾ ਸ੍ਰੀ ਰਾਮ ਸਰੂਪ ਅਲੀਸ਼ੇਰਭਰਾ ਅਮਿਤ ਅਲੀਸ਼ੇਰ ਤੇ ਭੈਣਾਂ ਰੁਪਿੰਦਰ ਤੇ ਅਮਨ ਵੀ ਹਾਜ਼ਰ ਸਨ   ਇਸ ਮੌਕੇ ਪਾਰਕ ਵਿਚ ਇਕ ਕਿਤਾਬ ਵੀ ਰੱਖੀਗਈ ਜਿਸ ਵਿਚ ਮਨਮੀਤ ਅਲੀਸ਼ੇਰ ਦੀ ਜੀਵਨੀ ਦਾ ਵਿਸਥਾਰਿਤ ਵਰਣਨ ਸ਼ਾਮਲ ਕੀਤਾ ਗਿਆ ਹੈ
ਇਸ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਬ੍ਰਿਸਬੇਨ ਵਿਚ ਬਰਸੀ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਹਾਜ਼ਰ ਪਤਵੰਤਿਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇਉਹਨਾਂ ਨੇ ਆਸਟਰੇਲੀਆ ਸਰਕਾਰ ਅਤੇ ਆਸਟਰੇਲੀਆ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਸੰਕਟ ਦੇ ਸਮੇਂ ਪਰਿਵਾਰ ਦਾ ਸਾਥ ਦਿੱਤਾ  ਉਹਨਾਂ ਨੇ ਭਾਰਤੀ ਭਾਈਚਾਰੇ ਵੱਲੋਂ ਵੀ ਆਸਟਰੇਲੀਆਈ ਲੋਕਾਂ ਦਾਧੰਨਵਾਦ ਕੀਤਾ ਉਹਨਾਂ ਕਿਹਾ ਕਿ ਮਨਮੀਤ ਅਲੀਸ਼ੇਰ ਨੂੰ ਨਾ ਸਿਰਫ ਆਸਟਰੇਲੀਆ ਦੇ ਬਲਕਿ ਸਾਰੀ ਦੁਨੀਆਂ ਦੇ ਲੋਕ ਯਾਦ ਕਰਦੇ ਰਹਿਣਗੇ ਕਿਉਂਕਿ ਉਹ ਪਵਿੱਤਰ ਆਤਮਾ ਸੀ ਜਿਸ ਅੰਦਰ ਮਨੁੱਖਤਾ ਲਈ ਕੰਮਕਰਨ ਦਾ ਵਲਵਲਾ ਸੀ
ਦੱਸਣਯੋਗ ਹੈ ਕਿ ਮਨਮੀਤ ਅਲੀਸ਼ੇਰ ਬੱਸ ਡਰਾਈਵਰ ਸੀ ਅਤੇ ਪਿਛਲੇ ਸਾਲ ਕਿਸੇ ਵੱਲੋਂ ਉਸ ਉਪਰ ਬੇਹੱਦ ਜਵਲਨਸ਼ੀਲ ਪਦਾਰਥ ਪਾ ਦਿੱਤਾ ਗਿਆ ਸੀ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਦੋਸ਼ੀ ਨੂੰ ਗ੍ਰਿਫਤਾਰਕਰ ਲਿਆ ਗਿਆ ਸੀ ਤੇ ਕੇਸ ਦੀ ਅਗਲੀ ਸੁਣਵਾਈ 11 ਜਨਵਰੀ 2018 ਨੂੰ  ਹੋਣੀ ਹੈ   PR

No comments: