Sunday, July 1, 2018

ਹਲਦੀਰਾਮ ਭੂਜੀਆਵਾਲਾ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਮਕੀਨ ਪੈਕਟਾਂ 'ਤੇ ਵਰਤਣ ਦੀ ਮੁਆਫੀ ਮੰਗੀ

ਹਲਦੀਰਾਮ ਭੂਜੀਆਵਾਲਾ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਮਕੀਨ ਪੈਕਟਾਂ 'ਤੇ ਵਰਤਣ ਦੀ ਮੁਆਫੀ ਮੰਗੀ. ਭਵਿੱਖ ਵਿਚ ਤਸਵੀਰ ਨਾ ਵਰਤਣ ਦਾ ਭਰੋਸਾ ਦੁਆਇਆ : ਸਿਰਸਾ


ਨਵੀਂ ਦਿੱਲੀ, 28 ਜੂਨ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿਉਹਨਾਂ ਵੱਲੋਂ ਲੀਗਲ ਨੋਟਿਸ ਦੇਣ ਤੋਂ ਬਾਅਦ ਨਮਕੀਨ ਨਿਰਮਾਤਾ  ਹਲਦੀਰਾਮ ਭੂਜੀਅਵਾਲਾ ਕੰਪਨੀ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰਨਮਕੀਨ ਪੈਕਟਾਂ 'ਤੇ ਵਰਤਣ ਲਈ ਮੁਆਫੀ ਮੰਗੀ ਹੈ ਤੇ ਭਰੋਸਾ ਦੁਆਇਆ ਹੈ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਕੰਪਨੀ ਦੇ ਕਾਨੂੰਨੀ ਪ੍ਰਤੀਨਿਧ ਤੋਂ ਜਵਾਬ ਪ੍ਰਾਪਤ ਹੋਇਆ ਹੈ ਜਿਸਵਿਚ ਉਹਨਾਂ ਕਿਹਾ ਹੈ ਕਿ ਕੰਪਨੀ ਇਸ ਗੱਲ ਤੋਂ ਜਾਣੂ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਜਾਂ ਗੁਰਬਾਣੀ ਦੀ ਤਸਵੀਰ ਬਿਨਾਂ ਧਾਰਮਿਕ ਕਾਰਜਾਂਦੇ ਵਰਤਣਾ ਸਿੱਖ ਧਰਮ ਦੇ ਸਿਧਾਂਤਾ ਦੇ ਖਿਲਾਫ ਹੈ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਹੋਰ ਕਿਹਾ ਕਿ ਕੰਪਨੀ ਦੇ ਕਾਨੂੰਨੀ ਸਲਾਹਕਾਰ ਨੇ ਇਹ ਵੀ ਆਖਿਆ ਹੈ ਕਿਉਹਨਾਂ ਦੇ ਮੁਵੱਕਲ ਦੀ ਕਦੇ ਇਹ ਨਸ਼ਾ ਨਹੀਂ ਰਹੀ ਸੀ ਕਿ ਉਹ ਪਵਿੱਤਰ ਗੁਰਦੁਆਰਾ ਸਾਹਿਬ ਪ੍ਰਤੀ ਕਿਸੇ ਵੀ ਤਰਾਂ ਦੀ ਗਲਤੀ ਕਰਨਉਹਨਾਂ ਦੱਸਿਆ ਕਿ ਕੰਪਨੀ ਭਾਰਤੀ ਸਭਿਆਚਾਰਇਸਦੇ ਖਾਣ ਪੀਣ ਦੇ ਸਭਿਆਚਾਰ ਤੇ ਹੋਰ ਸਬੰਧਤ ਖੇਤਰਾਂ ਦੀਆਂ ਤਸਵੀਰਾਂ ਵਰਤਦੀਰਹੀ ਹੈ  ਤੇ ਇਸੇ ਕਾਰਨ ਹੀ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵੀ ਇਸ ਵੱਲੋ ਆਪਣੇ ਉਤਪਾਦਾਂ 'ਤੇ ਵਰਤੀ ਗਈ

ਉਹਨਾਂ ਹੋਰ ਕਿਹਾ ਕਿ ਕੰਪਨੀ ਨੇ ਇਹ ਵੀ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਕੇਵਲ 200 ਗ੍ਰਾਮ ਦੇ ਕਾਜੂ ਮਿਕਸ ਪੈਕੇਟ 'ਤੇਛਾਪੀ ਗਈ ਸੀ ਤੇ ਹੁਣ ਉਹਇਹ ਵੀ ਉਤਪਾਦ 'ਤੇ ਨਹੀਂ ਵਰਤੀ ਜਾਵੇਗੀ ਉਹਨਾਂ ਹੋਰ ਕਿਹਾ ਕਿ ਕੰਪਨੀ ਨੇ ਹੁਣ ਸਾਰੇ ਤਸਵੀਰ ਵਾਲੇ ਪੈਕਟਹੋਰ ਬਣਾਉਣੇ ਬਦ ਕਰਨ ਤੇ ਤਸਵੀਰ ਹਟਵਾਉਣ ਦਾ ਭਰੋਸਾ ਦੁਆਇਆ ਹੈ

ਸ੍ਰੀ ਸਿਰਸਾ ਨੇ ਕੰਪਨੀ ਦੇ ਜਵਾਬ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਸਮਾਜ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਤਸਵੀਰਾਂ ਦੀ ਵਰਤੋਂ ਸਮੇਂਸਿਰਫ ਸਿੱਖਾਂ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਤਾਂ ਜੋ ਅਜਿਹੀਆਂ ਘਟਨਾਵਾਂ ਫਿਰ ਨਾ ਵਾਪਰਸਕਣ PR