Sunday, September 24, 2017

ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿੱਚ ਲੈ ਗਏ ਅਹਿਮ ਫੈਸਲੇ


ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿੱਚ ਲੈ ਗਏ ਅਹਿਮ ਫੈਸਲੇ. ਮੱਕੜ ਦੀ ਪ੍ਰਧਾਨਗੀ ਹਥਿਆਉਣ ਦੀ ਲਾਲਸਾ ਨੂੰ ਇੱਕ ਵਾਰੀ ਫਿਰ ਨਹੀ ਪੈ ਪੱਠੇ 

         ਨਵੀ ਦਿੱਲੀ 24 ਸਤੰਬਰ () ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਹੋਈ ਮੀਟਿੰਗ ਪ੍ਰਧਾਨ ਸ੍ਰ ਹਰਵਿੰਦਰ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੁਲ 15 ਮੈਂਬਰਾਂ ਵਿੱਚੋ 9 ਮੈਬਰਾਂ ਨੇ ਹਿੱਸਾ ਲਿਆ ਤੇ ਕਈ ਪ੍ਰਕਾਰ ਦੇ ਅਹਿਮ ਫੈਸਲੇ ਲਏ ਗਏ। ਵਿਰੋਧੀ ਦੇ ਪੰਜ ਮੈਂਬਰ ਗੈਰ ਹਾਜ਼ਰ ਰਹੇ ਜਦ ਕਿ ਇੱਕ ਮੈਂਬਰ ਦੀ ਮੌਤ ਹੋ ਚੁੱਕੀ ਹੈ।
           ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਦੇ ਪਰਧਾਨ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਜੀ ਦਾ 351ਵਾਂ ਪ੍ਰਕਾਸ਼ ਦਿਹਾੜਾ ਕਮੇਟੀ ਵੱਲੋ 21 ਦਸੰਬਰ ਤੋ 25 ਦਸੰਬਰ ਤੱਕ ਪਿਛਲੇ ਸਾਲ ਦੀ ਤਰ•ਾ ਮਨਾਇਆ ਜਾਵੇਗਾ ਤੇ ਇਸ ਸਮਾਗਮ ਵਿੱਚ ਦੋ ਤੋ ਢਾਈ ਲੱਖ ਸੰਗਤਾਂ ਦੇ ਪੁੱਜਣ ਦੀ ਆਸ ਹੈ।  ਕਮੇਟੀ ਲੰਗਰ ਤੇ ਹੋਰ ਪ੍ਰਬੰਧ ਕਰੇਗੀ ਜਦ ਕਿ ਬਿਹਾਰ ਸਰਕਾਰ ਰਿਹਾਇਸ਼ ਤੇ ਟਰਾਂਸਪੋਰਟ ਦੀ ਜਿੰਮੇਵਾਰੀ ਸੰਭਾਲੇਗੀ।ਉਹਨਾਂ ਕਿਹਾ ਕਿ ਇਸ ਧਾਰਮਿਕ ਸਮਾਗਮ ਦੇ ਪ੍ਰਬੰਧਾਂ ਲਈ ਹੁਣ ਤੋ ਹੀ ਕਮੇਟੀਆ ਬਣਾ ਦਿੱਤੀਆ ਗਈਆ ਹਨ ਅਤੇ ਮੈਬਰਾਨ ਸਾਹਿਬਾਨ ਨੂੰ ਜਿੰਮੇਵਾਰੀਆ ਸੋਂਪ ਦਿੱਤੀਆ ਗਈਆ ਹਨ। ਉਹਨਾਂ ਕਿਹਾ ਕਿ ਇਸੇ ਤਰ•ਾ ਪਟਨਾ ਸਾਹਿਬ ਤੋ ਲਾਈਵ ਕੀਤਰਨ ਦਿਖਾਉਣ ਲਈ ਨਿਊਜ –18 ਚੈਨਲ ਨਾਲ ਸਮਝੌਤਾ ਕੀਤਾ ਗਿਆ ਤੇ ਉਹ ਬਿਨਾਂ ਕੋਈ ਫੀਸ ਲਏ ਇਹ ਕੀਤਰਨ ਸਵੇਰੇ ਪੰਜ ਵਜੋ ਤੋ ਸਾਢੇ ਤੱਕ ਵਜੇ ਤੱਕ ਪਹਿਲੀ ਅਕਤੂਬਰ ਤੋ ਦਿਖਾਉਣਾ ਸ਼ੁਰੂ ਕਰ ਦੇਵੇਗਾ। 
          ਉਹਨਾਂ ਕਿਹਾ ਕਿ ਕਮੇਟੀ ਦੇ ਕੁਲ 15 ਮੈਂਬਰ ਹਨ ਜਿਹਨਾਂ ਵਿੱਚੋ ਇੱਕ  ਮੈਂਬਰ ਜਸਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ 14 ਮੈਂਬਰ ਹਨ ਜਿਹਨਾਂ ਵਿੱਚੋ 9 ਮੈਬਰਾਂ ਨੇ ਮੀਂਟਿੰਗ ਵਿੱਚ ਭਾਗ ਲਿਆ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਸ੍ਰ ਅਵਤਾਰ ਸਿੰਘ ਮੱਕੜ ਵੀ ਮੈਬਰ ਹਨ ਤੇ ਦੋ ਸਾਲ ਉਹਨਾਂ ਨੇ ਪ੍ਰਧਾਨਗੀ ਕੀਤੀ ਹੈ। ਅਸਲ ਵਿੱਚ ਗੁਰੂ ਘਰ ਦੀ ਪ੍ਰਧਾਨਗੀ ਨਹੀ ਸਗੋ ਸੇਵਾ ਹੁੰਦੀ ਹੈ। ਉਹਨਾਂ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਪ੍ਰਧਾਨਗੀ ਦੀ ਚੋਣ ਹੋਈ ਸੀ ਅਤੇ 11 ਮੈਬਰ ਹਾਜਰ ਸਨ ਪਰ ਮੱਕੜ ਸਾਹਿਬ ਪਟਨਾ ਸਾਹਿਬ ਪਹੁੰਚਣ ਦੇ ਬਾਵਜੂਦ ਵੀ ਮੀਟਿੰਗ ਵਿੱਚ ਨਹੀ ਹਾਜਰ ਹੋਏ ਸ਼ਾਇਦ ਉਹਨਾਂ ਨੂੰ ਜਾਣਕਾਰੀ ਸੀ ਕਿ ਉਹਨਾਂ ਦੀ ਪ੍ਰਧਾਨਗੀ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਤੇ ਸੇਵਾ ਕਿਸੇ ਹੋਰ ਨੂੰ ਮਿਲ ਜਾਣੀ ਹੈ। ਉਹਨਾਂ ਕਿਹਾ ਕਿ ਜਨਰਲ ਹਾਊਸ ਦੇ ਫੈਸਲੇ ਦੀ ਪੁਸ਼ਟੀ ਕਰਾਉਣ ਦੀ ਕੋਈ ਲੋੜ ਨਹੀ ਹੁੰਦੀ ਪਰ ਸਕੱਤਰ ਸ੍ਰ ਚਰਨਜੀਤ ਸਿੰੰਘ ਨੇ ਮਤੇ ਵਿੱਚ ਦਰਜ ਕਰ ਦਿੱਤਾ ਸੀ ਕਿ ਪ੍ਰਧਾਨਗੀ ਦੀ ਹੋਈ ਚੋਣ ਦੀ ਪੁਸ਼ਟੀ ਅਗਲੀ ਮੀਟਿੰਗ ਵਿੱਚ ਕਰਵਾਈ ਜਾਵੇਗੀ। ਮੱਕੜ ਤੇ ਉਹਨਾਂ ਦੇ ਸਾਥੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਵਿੱਚੋ ਮੋਟੀ ਰਕਮ ਖਰਚ ਕਰਕੇ ਹਵਾਈ ਜਹਾਜ ਰਾਹੀ ਨਾਲ ਲੱਖਾਂ ਰੁਪਏ ਮੈਂਬਰਾਂ ਦੀ ਖਰੀਦੋ ਫਰੋਖਤ ਕਰਨ ਲੈ ਕੇ ਗਏ ਕਿ ਉਹ ਪਿਛਲੀ ਮੀਟਿੰਗ ਦੀ ਪੁਸ਼ਟੀ ਨਹੀ ਹੋਣ ਦੇਣਗੇ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਪੁਸ਼ਟੀ ਵੀ ਹੋ ਗਈ ਤੇ ਮੱਕੜ ਤੇ ਉਹਨਾਂ ਦੇ ਸਾਥੀਆ ਦੀ ਲਾਲਸਾ ਨੂੰ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਪੱਠੇ ਨਹੀ ਪਏ। ਉਹਨਾਂ ਕਿਹਾ ਕਿ ਮੱਕੜ ਸੁਪਰੀਮ ਕੋਰਟ ਦੀ ਮਿਹਰਬਾਨੀ ਸਦਕਾ ਸ੍ਰੋਮਣੀ ਕਮੇਟੀ ਦੇ ਲੰਮਾ ਸਮਾਂ ਪ੍ਰਧਾਨਗੀ ਕਰ ਚੁੱਕੇ ਹਨ ਪਰ ਹਾਲੇ ਵੀ ਉਹਨਾਂ ਦੀ ਕੁਰਸੀ ਸੰਭਾਲਣ ਦੀ ਲਾਲਸਾ ਨਹੀ ਗਈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਅਜਿਹੇ ਬਜੁਰਗ ਵਿਅਕਤੀ ਨੂੰ ਸਮੱਤ ਬਖਸ਼ਣ। PR

ਦਸਮ ਗ੍ਰੰਥ ਦਾ ਹੱਲ ਜਥੇਦਾਰ ਅਕਾਲ ਤਖਤ ਖੁਦ ਵਿਦਵਾਨਾਂ ਦੀ ਕਮੇਟੀ ਦਾ ਗਠਨ ਕਰਕੇ ਕਰਨ- ਪਰਮਜੀਤ ਸਿੰਘ ਸਰਨਾ


ਦਸਮ ਗ੍ਰੰਥ ਦਾ ਹੱਲ ਜਥੇਦਾਰ ਅਕਾਲ ਤਖਤ ਖੁਦ ਵਿਦਵਾਨਾਂ ਦੀ ਕਮੇਟੀ ਦਾ ਗਠਨ ਕਰਕੇ ਕਰਨ- ਪਰਮਜੀਤ ਸਿੰਘ ਸਰਨਾ
     ਨਵੀ ਦਿੱਲੀ 24 ਸਤੰਬਰ () ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸ਼ੋਸ਼ਲ ਮੀਡੀਆ ਤੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਵਾਇਰਲ ਹੋਈ ਵੀਡੀਓ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਹਨਾਂ ਨੂੰ ਪੰਥਕ ਮਸਲਿਆ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਰਭਰ ਨਹੀ ਹੋਣਾ ਚਾਹੀਦਾ ਤੇ ਦਸਮ ਗ੍ਰੰਥ ਬਾਰੇ ਫੈਸਲਾ ਲੈਣ ਲਈ ਖੁਦ ਵਿਦਵਾਨਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਵਿੱਚ ਪਾਈ ਜਾਂਦੀ ਦੁਬਿਧਾ ਖਤਮ ਕੀਤੀ ਜਾ ਸਕੇ।
      ਜਾਰੀ ਇੱਕ ਬਿਆਨ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਦਸਮ ਗਰੰਥ ਸਬੰਧੀ ਸ਼ੋਸ਼ਲ ਮੀਡੀਆ ਤੇ ਇੱਕ ਆਡੀਉ ਵਾਇਰਲ ਹੋਈ ਹੈ ਜਿਸ ਵਿੱਚ ਉਹਨਾਂ ਨੇ ਸਪੱਸ਼ਟ ਕਿਹਾ ਹੈ ਕਿ ਸੰਗਤਾਂ ਦਸਮ ਗ੍ਰੰਥ ਦੇ ਵਿਵਾਦ ਬਾਰੇ ਅਵਾਜ ਬੁਲੰਦ ਕਰਨ ਤਾਂ ਹੀ ਕੋਈ ਅਗਲੇਰੀ ਕਾਰਵਾਈ ਹੋ ਸਕਦੀ ਹੈ ਪਰ ਦਸਮ ਗ੍ਰੰਥ ਦਾ ਪ੍ਰਕਾਸ਼ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਕਿਸੇ ਵੀ ਗੁਰਦੁਆਰੇ ਵਿੱਚ ਨਹੀ ਹੁੰਦਾ ਤੇ ਵਿਸ਼ੇਸ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਦੇ ਵੀ ਨਹੀ ਕੀਤਾ ਗਿਆ। ਉਹਨਾਂ ਕਿਹਾ ਕਿ  ਆਡੀਉ ਵਿੱਚ ਜਥੇਦਾਰ ਜੀ ਨੇ ਕਿਹਾ ਕਿ ਦਸਮ ਗਰੰਥ ਦਾ ਮਸਲਾ ਹੱਲ ਕਰਨ ਲਈ ਅਕਾਲ ਤਖਤ ਸਾਹਿਬ ਤੋ ਤਿੰਨ ਪੱਤਰ ਸ਼੍ਰੋਮਣੀ ਕਮੇਟੀ ਨੂੰ ਲਿਖੇ ਜਾ ਚੁੱਕੇ ਹਨ ਕਿ ਸੰਗਤਾਂ ਦੀਆ ਭਾਵਨਾਵਾਂ ਨੂੰ ਮੁੱਖ ਰੱਖਦਿਆ ਤੁਰੰਤ ਇੱਕ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ ਜਿਹੜੀ ਇਸ ਸਬੰਧੀ ਫੈਸਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਤੇ ਉਸ ਉਪਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਫੈਸਲਾ ਲੈ ਕੇ ਸੰਗਤਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ। ਜਥੇਦਾਰ ਜੀ ਨੇ ਕਿਹਾ ਹੈ ਕਿ ਪੰਜਾਬ ਤੋ ਬਾਹਰਲੇ ਦੋ ਤਖਤ ਬ੍ਰਾਹਮਣੀ ਵਿਚਾਰਧਾਰਾ ਨਾਲ ਸਬੰਧਿਤ ਹਨ ਤੇ ਵਿਦਵਾਨਾਂ ਦਾ ਫੈਸਲਾ ਤਾਂ ਸਭ ਨੂੰ ਮੰਨਣਾ ਹੀ ਪਵੇਗਾ। ਦਸਮ ਗ੍ਰੰਥ ਸਬੰਧੀ ਇਸ ਵੇਲੇ ਸਿੱਖ ਤਿੰਨ ਧੜਿਆ ਵਿੱਚ ਵੰਡੇ ਹੋਏ ਹਨ।  ਇੱਕ ਧੜੇ ਵਾਲੇ ਕਹਿੰਦੇ ਹਨ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾ ਹੈ ਤੇ ਇਸ ਦਾ ਪ੍ਰਕਾਸ਼ ਕੀਤਾ ਜਾਣਾ ਚਾਹੀਦਾ ਹੈ., ਜਦ ਕਿ ਇੱਕ ਧਿਰ ਦੇ ਲੋਕ ਕਹਿੰਦੇ ਹਨ ਕਿ ਇਹ ਕਵੀਆ ਦੀ ਰਚਨਾ ਹੈ ਇਸ ਦਾ ਪ੍ਰਕਾਸ਼ ਸ੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਨਹੀ ਕੀਤਾ ਜਾ ਸਕਦਾ। ਇਸੇ ਤਰ•ਾ ਤੀਸਰੀ ਧਿਰ ਹੈ ਜਿਹੜੀ ਇਹ ਕਹਿੰਦੀ ਹੈ ਕਿ ਇਸ ਵਿੱਚ ਕੁਝ ਰਚਨਾਵਾਂ ਗੁਰੂ ਸਾਹਿਬ ਦੀਆ ਹੋ ਸਕਦੀਆ ਹਨ ਤੇ ਬਾਕੀ ਕਿਸੇ ਹੋਰ ਦੀਆ ਹਨ ਤੇ ਇਹਨਾਂ ਬਾਰੇ ਫੈਸਲਾ ਹੋਣਾ ਚਾਹੀਦਾ ਹੈ। ਗਿਆਨੀ ਜੀ ਨੇ ਕਿਹਾ ਕਿ  ਜਿਹਨਾਂ ਰਚਨਾਵਾਂ ਦੇ ਅੱਗੇ ਪਾਤਸ਼ਾਹੀ ਦਸਵੀ ਲਿਖਿਆ ਗਿਆ ਹੈ ਉਸ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਿਆ ਜਾ ਸਕਦਾ ਹੈ ਫਿਰ ਵੀ ਦਿਵਦਵਾਨਾਂ ਵੱਲੋ ਘੋਖ ਕੀਤੀ ਜਾਣੀ ਜਰੂਰੀ ਹੈ। 
          ਸ੍ਰ ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਪ੍ਰਬੰਧਕੀ ਸੰਸਥਾ ਹੈ ਪਰ ਸਿੱਖਾਂ ਦੇ ਧਾਰਮਿਕ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋ ਹੀ ਲਏ ਜਾਂਦੇ ਰਹੇ ਹਨ ਅਤੇ ਗਿਆਨੀ ਨੂੰ ਅਪੀਲ ਹੈ ਕਿ ਉਹ ਬਾਦਲ ਮਾਰਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲ ਨਾ ਵੇਖਣ ਸਗੋ ਅਕਾਲ ਤਖਤ ਸਾਹਿਬ ਤੋ ਉਸੇ ਤਰ੍ਵਾ ਹੀ ਇੱਕ ਕਮੇਟੀ ਦਾ ਗਠਨ ਕਰਨ ਦੀ ਜੁਅੱਰਤ ਕਰਨ ਜਿਸ ਤਰ•ਾ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਤੇ ਇੱਕ ਕਮੇਟੀ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਹੀ ਫੈਸਲਾ ਲਿਆ ਸੀ। ਉਹਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦਿੱਲੀ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਤਿਆਰ ਹੈ ਤੇ ਉਹਨਾਂ ਦੇ ਜ਼ਜ਼ਬਾਤਾਂ ਦੀ ਕਦਰ ਕਰਦਾ ਹੈ। PR

Friday, September 22, 2017

Justice for Gurpreet Singh !



























The need of the hour : Such kind of instances must come to an end. DSGMC & all other Sikh societies must come forward in a big way to support the cause. SikhsIndia

HUNDREDS CONVERGE TO SEE EXHIBITION SEEKING BAN ON HOOKAH BARS

BAN ON HOOKAH BARS NEED OF HOUR:  MANJINDER SINGH SIRSA

New Delhi, September 22:  Hundreds of Delhities today converged at Connaught Place to see and support and exhibition organized to muster support for seeking ban on Hookah Bars in national capital. This exhibition has been organized by Delhi SAD-BJP MLA and Delhi Sikh Gurdwara Management Committee (DSGMC) General Secretary S. Manjinder Singh Sirsa who has dedicated it to the youth Gurpreet Singh who lost his life after a murderous attack on him when he had resisted smoking on public places.
  The Inaugural function was graced by DSGMC President S. Manjit Singh GK who announced to support this cause and initiative taken by S. Sirsa and said that these bars were a curse on  our society and we will wholeheartedly support this effort to ensure that hookah bars are banned in capital.
            S. Sirsa, on the occasion, said that this is a historic opportunity in the national capital as for first such exhibition has been organized for muster support for a common cause which is destroying our social fabric. He said that Hookah Bars are destroying the youth of national capital but the government was in deep slumber and least cared to save the youth. He said that now an initiative has been taken and he was thankful to hundreds of persons who have gathered on the occasion to support the action of seeking ban on these bars in national capital.
 He further said  the exhibition aims to spread a message on  the ill-effects of smoking hookah and its main motive is to get enforced a complete ban on Hookah Bars in Delhi. 
            He also said that Hookah smoking is far more dangerous than the cigarette smoking. In one session a smoker can inhale the smoke equivalent to 150 cigarettes smoking.  He said that youngsters in the age group of 13-15 were worst hit by Hookah addiction and it was most unfortunate that 2500 Indians are daily falling in death trap because of this addiction.  He said that many states including Haryana, Punjab, Gujarat and Maharashtra have already imposed ban on Hookah bars in their states.
            S. Sirsa disclosed that eminent personalities of the society including General JJ Singh former chief of Indian Army, Manoj Tiwari MP and President BJP Delhi, KTS Tulsi Advocate and MP, Parvesh Sahib Singh Verma MP, Mahesh Giri MP, Vikramjit Singh Sahney Padma Sri, Anjana Om Kashyap national icon journalist have decided to support the campaign against Hookah bars in Delhi and support this cause.
            On the occasion Arjun awardee Common Wealth Silver medalist Mr. Mandeep Jhangra also announced to support the cause.
            Other prominent present on the occasion included DSGMC Member Jagdeep Singh Kahlon, Harjit Singh Pappa, Gurmeet Singh Bhatia, Jasmain Singh Noni, Manjit Singh Aulakh, Bibi Ranjit Kaur, Daljit Singh Sarna, Sarbjit Singh Virk, Raminder singh Sweeta and the Shiromani Akali Dal leaders Jaspreet Singh Vicky Mann, Harjeet Singh Bedi, Jagmohan Singh Sheru and Parvinder Singh Ahuja besides others.  PR

Tuesday, September 19, 2017

ਹਿਮਾਚਲ ਪ੍ਰਦੇਸ਼ ਅਤੇ ਉੜੀਸਾ ਵਿਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂ

ਨਵੀਂ ਦਿੱਲੀ, 19 ਸਤੰਬਰ : ਹਿਮਾਚਲ ਪ੍ਰਦੇਸ਼ ਤੇ ਉੜੀਸਾ ਦੇਸ਼ ਦੇ ਕ੍ਰਮਵਾਰ ਪੰਜਵੇਂ ਤੇ ਛੇਵੇਂ ਰਾਜ ਬਣ ਗਏ ਹਨ ਜਿਥੇ ਆਨੰਦ ਮੈਰਿਜ ਐਕਟਲਾਗੂ ਹੋ ਗਿਆ ਹੈ ਇਹ ਪ੍ਰਗਟਾਵਾ ਦਿੱਲੀਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰ ਸਿਰਸਾ ਨੇ ਦੱਸਿਆ ਕਿ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਤੇ ਉੜੀਸਾ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਉਹਨਾਂ ਦੇ ਰਾਜਾਂ ਵਿਚ ਆਨੰਦਮੈਰਿਜ ਐਕਟ ਲਾਗੂ ਹੋ ਗਿਆ ਹੈ ਉਹਨਾਂ ਕਿਹਾ ਕਿ ਉਹ ਇਹ ਐਕਟ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਕਰਵਾਉਣ ਲਈ ਯਤਨਸ਼ੀਲ ਹਨ ਉਹਨਾਂ ਕਿਹਾ ਕਿ ਉਹ ਇਹਨਾਂ ਰਾਜਾਂ ਦੀਆਂਸਰਕਾਰਾਂ ਦੇ ਸੰਪਰਕ ਵਿਚ ਸਨ ਤੇ ਹੁਣ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਇਹਨਾਂ ਰਾਜਾਂ ਵਿਚ ਐਕਟ ਲਾਗੂ ਹੋ ਗਿਆ ਹੈ

ਇਸ ਤੋਂ ਪਹਿਲਾਂ ਇਹ ਐਕਟ ਪੰਜਾਬ , ਹਰਿਆਣਾਝਾਰਖੰਡ ਤੇ ਮੇਘਾਲਿਆ ਵਿਚ ਲਾਗੂ ਹੋ ਚੁੱਕ ਹੈ ਜਦਕਿ ਦਿੱਲੀਬਿਹਾਰਯੂਪੀਉੱਤਰਾਖੰਡ ਤੇ ਆਸਾਮ ਵਿਚ ਇਸਨੂੰ ਲਾਗੂ ਕਰਨ ਦੀਪ੍ਰਕਿਰਿਆ ਚਲ ਰਹੀ ਹੈ

ਉਹਨਾਂ ਕਿਹਾ ਕਿ ਇਹਨਾਂ ਰਾਜਾਂ ਵਿਚ ਇਹ ਐਕਟ ਲਾਗੂ ਹੋਣ ਸਦਕਾ ਹੁਣ ਇਹਨਾਂ ਰਾਜਾਂ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਮੈਂਬਰ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟਤਹਿਤ ਕਰਵਾ ਸਕਣਗੇ ਉਹਨਾਂ ਕਿਹਾ ਕਿ ਇਹ ਐਕਟ ਉਹਨਾਂ ਸਿੱਖਾਂ ਲਈ ਜ਼ਿਆਦਾ ਲਾਹੇਵੰਦ ਸਾਬਤ ੋਵੇਗਾ ਜੋ ਵਿਦੇਸ਼ ਜਾਂਦੇ ਹਨ ਕਿਉਂਕਿ ਇਹਨਾਂ ਨੂੰ ਇਸ ਐਕਟ ਤਹਿਤ ਵਿਆਹਰਜਿਸਟਰਡ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ

ਸ੍ਰ ਸਿਰਸਾ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਇੱਛਾ ਸੀ ਕਿ ਐਕਟ ਜਲਦੀ ਤੋਂ ਜਲਦੀ ਭਾਰਤ ਦੇ ਸਾਰੇ ਰਾਜਾਂ ਵਿਚ ਲਾਗੂ ਹੋ ਜਾਵੇ ਅਤੇਉਹਨਾਂ ਦੀ ਇੱਛਾ ਹੁਣ ਪੂਰੀ ਮੁਹਿੰਮ ਵਿਚ ਬਦਲ ਗਈ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਇਹ ਐਕਟ ਜਲਦ ਹੀ  ਸਾਰੇ ਰਾਜਾਂ ਵਿਚ ਲਾਗੂ ਹੋ ਜਾਵੇਗਾ।   PR

ANAND MARRIAGE ACT IMPLEMENTED IN HIMACHAL PRADESH AND ORISSA

New Delhi, September 19 :  States of Himachal Pradesh and Orissa have become fifth and sixth state respectively to implement the Anand Marriage Act. This was disclosed by the Delhi Sikh Gurdwara Management Committee (DSGMC) General Secretary S. Manjinder Singh Sirsa today.

        In a statement issued here, S. Sirsa disclosed that he had been informed by the Himachal Pradesh Government and Orissa government that they have implemented the Anand Marriage act in their states. He said that he has been pursuing the matter of implementation of this act in all states of the country. He said that as he was in touch with these government they have informed now that they have implemented the act in their states.

        Earlier this act was implemented in Punjab, Haryana, Jharkhand and Meghalaya. Delhi, Bihar, UP, Uttrakhand and Assam were also completing
 the process to implement the act.

        He said that with the implementation of the act in these states, now sikhs residing in these states can get their marriages registered
 under the act. He said that this will be helpful to especially to those sikhs who travel abroad as they had to earlier face lot a problems because of non registration of their marriages under the act.

        S. Sirsa said that it was wish of the Shiromani Akali Dal President Mr. Sukhbir Singh Badal to implement this act in all the states and
 this wish has been converted into full fledged campaign. He said that the was hopeful that soon this will be implemented in all the states.   PR

Gurdwara Sis Ganj Sahib, Chandni chowk, Delhi






Sunday, September 17, 2017

SIRSA DEMANDS BHARAT RATNA FOR MARSHAL OF INDIAN AIR FORCE ARJUN SINGH

New Delhi, September 17 : The Delhi  Assembly MLA and General Secretary of Delhi Sikh Gurdwara Management  Committee (DSGMC) S. Manjinder Singh Sirsa today urged President and Prime Minister to give Bharat Ratna award, highest civilian award of Republic of India for Marshal of Indian Air Force Arjun Singh.
       In separate letters written to President Mr. Ram Nath Kovind and Prime Minister Mr. Narinder Modi, S. Sirsa said that there is no parallel of achievements of Air Chief Marshal Arjun Singh who was India's only five star General.  He said that though the nation has awarded him Padam Vibhushan, but it was right time to bestow him with Bharat Ratan posthumously. He said that though it was needed when he was alive but now awarding him with the highest civilian award will be a true tribute to his contribution for the nation.  PR

ISSUE OF PRESERVATION OF GURDWARA SAHIBAN PRESIDENT RAM NATH KOVIND DIRECTS SIKKIM GOVERNMENT TO TAKE ACTION

New Delhi, September 17 : The President of India Mr. Ram Nath Kovind has directed Sikkim  Government to take action for preservation of Gurdwara Sahiban  in the state. Recently Delhi MLA and Delhi Sikh Gurdwara Management  Committee (DSGMC) General Secretary S. Manjinder Singh Sirsa had met him on the matter and urged him for directing state government to  save the Gurdwara Sahiban.
       In a communiqué sent to S. Sirsa,   Mr. J.G. Subramanian Deputy Secretary of the President Mr. Ram Nath Kovind told him that the Chief Secretary of Government of Sikkim has been asked for appropriate attention in the matter. Thanking President Mr. Kovind, S. Sirsa said that he was thankful to the President for taking quick action in the matter as this was a very sensitive issue concerning the Sikh community. He said that it was a matter of faith, sentiment and emotions of the members of sikh community as the Gurdwara Sahiban were historic and directly associated with the first Sikh Guru Nanak Dev ji. He said that country was witnessing a new era of quick decision and President has taken a new initiative in this direction.
              It is worth mentioning here that S. Sirsa had met President a week ago and had urged him to save Gurdwaras situated in Sikkim which are in danger of facing extinction due to action of the local authorities. He had brought to his notice that the existence of Gurdwara Gurudongmar Sahib & Gurdwara Chungthang Sahib in Sikkim are in a great danger as the office of Sub Divisional Magistrate, Chungthang, North District Sikkim had issued a letter on 01-09-2017 regarding the verification of claims made regarding encroachment and illegal construction by Chungthang Gurdwara. He had also told him that earlier Gurdwara Gurudongmar Sahib was in target where Saroop of Sri Guru Granth Sahib Ji and other religious scared books were forcefully evacuated by administration Sikkim Government and local people of Sarv Dharma Sthal in which Hon'ble Supreme Court of India has granted status of quo in demolition of the said Gurdwara. This unpleasant incidents hurt the sentiments of the Sikh community worldwide as these both are historical Gurdwaras and witnessed to the visit of First Sikh Guru Sri Guru Nanak Dev Ji in the 15th century while returning from Tibet.  
S. Sirsa had also briefed history of the visit of Guru Nanak Dev ji in Sikkim where Sri Guru Nanak Dev Ji was requested by the Local people of Gurudongmar lake, to help them to make the frozen lake, a source of drinking water during the winter period. On the request of the local people, Sri Guru Nanak Dev Ji touched a part of the lake with a stick (Daang) making the lake free of snow throughout the year. A Gurdwara was constructed in the eighties to commemorate Sri Guru Nanak Dev Ji's visit to the people. Later on, in the year 1997-98, an Indian Army regiment of Sikhs located at Indo-China Border after learning that the place has been visited by Sri Guru Nanak Dev Ji, they further developed the Gurdwara Sahib at the site and since then, the affairs of the said Gurdwara Sahib were being managed by the devotees of Guru Sahiban.  PR

Saturday, September 16, 2017

ਕਰਨਾਟਕਾ ਸਰਕਾਰ ਨੇ ਕੀਤਾ ਸਪਸ਼ਟ ਕਿ ਕ੍ਰਿਪਾਨ 'ਤੇ ਪਾਬੰਦੀ ਨਹੀਂ


ਸਿੱਖ ਸੰਗਠਨਾਂ ਵੱਲੋਂ ਦਬਾਅ ਪਾਏ ਜਾਣ ਮਗਰੋਂ ਕਰਨਾਟਕਾ ਸਰਕਾਰ ਨੇ ਕੀਤਾ ਸਪਸ਼ਟ ਕਿ ਕ੍ਰਿਪਾਨ 'ਤੇ ਪਾਬੰਦੀ ਨਹੀਂ


ਕਰਨਾਟਕਾ ਸਰਕਾਰ ਵੱਲੋਂ ਸਪਸ਼ਟੀਕਰਨ ਜਾਰੀ ਕੀਤੇ ਜਾਣ ਲਈ ਧੰਨਵਾਦੀ ਹਾਂ : ਮਨਜਿੰਦਰ ਸਿੰਘ ਸਿਰਸਾ

ਨਵੀਂਦਿੱਲੀ

15 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਰਗੇ ਸਿੱਖ ਸੰਗਠਨਾਂ ਵੱਲੋਂ ਕੀਤੇਜ਼ੋਰਦਾਰ ਵਿਰੋਧ ਤੋਂ ਬਾਅਦ ਕਰਨਾਟਕਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਸ ਵੱਲੋਂ ਸਿੱਖ ਭਾਈਚਾਰੇ ਦੇ ਮੈਂਬਰਾਂ 'ਤੇ ਉਹਨਾਂ ਦੇ ਧਾਰਮਿਕਚਿੰਨ• ਕ੍ਰਿਪਾਨ ਪਹਿਨਣ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਰਨਾਟਕਾ ਸਰਕਾਰ ਨੇ28.8.2017 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਰਾਹੀਂ ਉਸਨੇ ਬੰਗਲੌਰ ਸ਼ਹਿਰ ਵਿਚ ਹਥਿਆਰ ਨਿਯਮ 2016 ਦੀ ਧਾਰਾ ਤਹਿਤਹਥਿਆਰਾਂ 'ਤੇ ਪਾਬੰਦੀ ਲਗਾ ਦਿੱਤੀ ਸੀ ਇਸ ਨੋਟੀਫਿਕੇਸ਼ਨ ਦੀ ਬਦੌਲਤ ਇਹ ਪ੍ਰਭਾਵ ਗਿਆ ਸੀ ਕਿ ਸਿੱਖ ਭਾਈਚਾਰੇ ਲਈ ਕ੍ਰਿਪਾਨ ਪਹਿਨਣ'ਤੇ ਪਾਬੰਦੀ ਲਗਾ ਦਿੱਤੀ ਗਈ ਹੈ

ਉਹਨਾਂ ਕਿਹਾ ਕਿ ਹੁਣ ਕਰਨਾਟਕਾ ਦੇ ਗ੍ਰਹਿ ਵਿਭਾਗ ਦੇ ਡਿਪਟੀ ਸਕੱਤਰ ਕੇ ਚਿਰੰਜੀਵੀ ਵੱਲੋਂ 14 ਸਤੰਬਰ ਨੂੰ ਸਪਸ਼ਟੀਕਰਨ ਜਾਰੀ ਕੀਤਾ ਗਿਆਕਿ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਕਰਨਾਟਕਾ ਵਿਚ ਸਿੱਖਾਂ ਦੇ ਕ੍ਰਿਪਾਨ ਪਹਿਨਣ 'ਤੇ ਪਾਬੰਦੀ ਲਗਾਈ ਗਈ  ਹੈਜੋ ਕਿ ਗਲਤ ਹੈਪੱਤਰ ਵਿਚ ਸਪਸ਼ਟ ਕੀਤਾ ਗਿਆ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਸਿਰਫ ਤੇਜ਼ ਧਾਰ ਹਥਿਆਰ ਤੇ ਮਾਰੂ ਹਥਿਆਰਜਿਹਨਾਂ ਦੇ ਬਲੇਡ 9 ਇੰਚ ਤੋਂ ਲੰਬੇ ਨਾ ਹੋਣ ਤੇ 2 ਇੰਚ ਤੋਂ ਜ਼ਿਆਦਾ ਚੌੜੇ ਨਾ ਹੋਣ 'ਤੇ ਪਾਬੰਦੀ ਲਗਾਈ ਗਈ ਹੈ ਤੇ ਇਸ ਵਿਚ ਘਰੇਲੂ,ਖੇਤੀਬਾੜੀਵਿਗਿਆਨੀ ਤੇ ਉਦਯੋਗਿਕ ਵਰਤੋਂ ਵਿਚ ਆਉਦ ਵਾਲੇ ਹਥਿਆਰ ਤੇ ਜੀਵਨ ਰੱਖਿਅਕ ਹਥਿਆਰ ਤੇ ਮਸ਼ੀਨੀ ਜੋ ਹਥਿਆਰ ਬਣਾਉਣਲਈ ਵਰਤੀ ਜਾਂਦੀ ਹੋਵੇ ਉਪਰ ਕੋਈ ਪਾਬੰਦੀ ਨਹੀਂ ਲਗਾਈ ਗਈ ਇਹ ਵੀ ਸਪਸ਼ਟ ਕੀਤਾ ਗਿਆ  ਕਿ ਕ੍ਰਿਪਾਨ ਜੋ ਕਿ 9 ਇੰਚ ਤੋਂ ਲੰਬੀ ਨਹੀਂ ਤੇਇੰਚ ਤੋਂ ਜ਼ਿਆਦਾ ਚੌੜੀ ਨਹੀਂ ਉਪਰ ਹਥਿਆਰ ਨਿਯਮ 2016 ਦੇ ਤਹਿਤ ਕੋਈ ਪਾਬੰਦੀ ਨਹੀਂ ਲਗਾਈ ਗਈ

ਸ੍ਰੀ ਸਿਰਸਾ ਨੇ ਹਿਕਾ ਕਿ ਉਹ ਕਰਨਾਟਕਾ ਸਰਕਾਰ ਦੇ ਧੰਨਵਾਦੀ ਹਨ ਜਿਸਨੇ ਨੋਟੀਫਿਕੇਸ਼ਨ ਲਈ ਸਪਸ਼ਟੀਕਰਨ ਜਾਰੀ ਕੀਤਾ ਹੈ ਕਿਉਂਕਿਇਸਦੀ ਬਦੌਲਤ ਸਿੱਖ ਭਾਈਚਾਰੇ ਵਿਚ ਵਿਆਪਕ ਰੋਸ ਦੀ ਲਹਿਰ ਫੈਲ ਗਈ ਸੀ ਉਹਨਾਂ ਿਕਹਾ ਕਿ ਬੰਗਲੌਰ ਹਵਾਈ ਅੱਡੇ 'ਤੇ ਸਿੱਖ ਮੁਸਾਫਰਜੋ ਕਿ ਅੰਮ੍ਰਿਤਧਾਰੀ ਸਨਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਰੋਕਣ ਦੀ ਘਟਨਾ ਨੇ ਵੀ ਮਾਮਲੇ ਨੂੰ ਹੋਰ ਉਲਝਾਇਆ ਸੀ 

ਉਹਨਾਂ ਕਿਹਾ ਕਿ ਹੁਣਜਦੋਂ ਸਰਕਾਰ ਨੇ ਸਪਸ਼ਟੀਕਰਨ ਦੇ ਦਿੱਤਾ ਹੈ ਤੇ ਉਹ ਆਸ ਕਰਦੇ ਹਨ ਕਿ ਅਜਿਹੀਆਂ ਘਟਨਾਵਾਂ ਭਵਿੱਖ ਵਿਚ ਨਹੀਂ ਹੋਣਗੀਆਂ
ਉਹਨਾਂ ਕਿਹਾ ਕਿ ਹਮਾਇਤ ਲਈ ਸਿੱਖ ਭਾਈਚਾਰੇ ਦੇ ਮੈਂਬਰਾਂ ਤੇ ਮੀਡੀਆ ਦਾ ਵੀ ਧੰਨਵਾਦ ਕੀਤਾ।   PR