ਸਿੱਖ ਲੰਬੇ ਸਮੇਂ ਤੋਂ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰ ਰਹੇ ਹਨ : ਸਿਰਸਾ
ਨਵੀਂ ਦਿੱਲੀ, 17 ਜਨਵਰੀ : ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਵਿਧਾਨ ਸਭਾ ਦੇਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਵੱਖਰੀ ਸਿੱਖਣ ਪਛਾਣ ਦੀ ਮੰਗ ਦੀ ਹਮਾਇਤ ਵਿਚ ਮਤਾ ਪਾਸ ਕਰਨਜਿਸ ਲਈ ਅੰਸ਼ਕ ਸੰਵਿਧਾਨਕ ਸੋਧ ਲੋੜੀਂਦੀ ਹੈ।
ਇਹਨਾਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਸਿਫਾਰਸ਼ ਕਰਨ ਦੀਜਰੂਰਤ ਹੈ ਕਿ ਸੰਵਿਧਾਨਕ ਦੀ ਧਾਰਾ 25 ਦੀ ਉਪ ਧਾਰਾ 2 ਦੀ ਬੀ ਵਿਵਸਥਾ ਵਿਚ ਸੋਧ ਕਰਨ ਦੀ ਜ਼ਰੂਰਤ ਹੈ ਤਾਂ ਕਿ ਬੁੱਧ, ਜੈਨ ਤੇ ਸਿੱਖਾਂ ਨੂੰ ਵੱਖਰੇ ਧਰਮਾਂ ਵਜੋਂ ਮਾਨਤਾ ਮਿਲ ਸਕੇ। ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ25 ਤਹਿਤ ਹਰੇਕ ਨੂੰ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਦੀ ਖੁਲ• ਹੈ ਪਰ ਇਸਦੀ ਇਕ ਵਿਵਸਥਾ ਅਸਮਾਨਤਾਖਤਮ ਕਰਨ ਵਾਸਤੇ ਸੋਧਣੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਉਪ ਧਾਰਾ ਤਹਿਤ ਬੁੱਧ, ਜੈਨ ਤੇ ਸਿੱਖਾਂ ਨੂੰ ਹਿੰਦੂਧਰਮ ਦਾ ਹੀ ਹਿੱਸਾ ਦੱਸਿਆ ਗਿਆ ਹੈ ਜਦਕਿ ਇਸਦੇ ਦੇ ਅਗਲੇ ਹਿੱਸੇ ਵਿਚ ਇਹਨਾਂ ਨੂੰ ਵੱਖਰਾ ਧਰਮ ਵੀ ਦੱਸਿਆਜਾ ਰਿਹਾ ਹੈ ਜਿਸ ਕਾਰਨ ਗੈਰ ਲੋੜੀਂਦਾ ਭੰਬਲਭੂਸਾ ਬਣ ਗਿਆ ਹੈ ਤੇ ਧਾਰਾ 25 ਦਾ ਮੁੱਖ ਮੰਤਵ ਹੀ ਇਸ ਨਾਲਖਤਮ ਹੁੰਦਾ ਨਜ਼ਰ ਆ ਰਿਹਾ ਹੈ।
ਉਹਨਾਂ ਨੇ ਸਦਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬੁੱਧ, ਜੈਨ ਤੇ ਸਿੱਖ ਭਾਈਚਾਰੇ ਨਾਲ ਹੁੰਦਾ ਵਿਤਕਰਾ ਖਤਮਕਰਵਾਉਣ ਵਾਸਤੇ ਇਹ ਮਤਾ ਪਾਸ ਕਰਨ ਤੇ ਦੇਸ ਦੀ ਸੰਸਦ ਨੂੰ ਧਾਰਾ 25 ਤਹਿਤ ਲੋੜੀਂਦੀ ਇਹ ਸੋਧ ਕਰਨੀਜ਼ਰੂਰੀ ਹੈ ਕਿਉਂਕਿ ਸਾਰੇ ਕਾਨੂੰਨਾਂ, ਸਰਕਾਰੀ ਕਾਰਵਾਈਆਂ ਤੇ ਸੰਵਿਧਾਨ ਦਾ ਉਦੇਸ਼ ਹੀ ਲੋਕਾਂ ਦੀ ਸਮਾਨ ਭਲਾਈਹੈ।
ਸ੍ਰੀ ਸਿਰਸਾ ਨੇ ਹੋਰ ਕਿਹਾ ਕਿ ਇਹ ਵਿਤਕਰਾ ਦਹਾਕਿਆਂ ਤੋਂ ਜਾਰੀ ਹੈ ਤੇ ਸਿੱਖ ਤੇ ਹੋਰ ਘੱਟ ਗਿਣਤੀਆਂ ਇਸਮਾਮਲੇ 'ਤੇ ਨਿਆਂ ਹਾਸਲ ਕਰਨ ਲਈ ਜੱਦੋ ਜਹਿਦ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੇਜਦੋਂ ਦਿੱਲੀ ਤੇ ਹੋਰ ਰਾਜਾਂ ਦੀਆਂ ਵਿਧਾਨ ਸਭਾਵਾਂ ਅਜਿਹੇ ਮਤੇ ਪਾਸ ਕਰ ਕੇ ਘੱਟ ਗਿਣਤੀਆਂ ਦੀ ਮੰਗ ਦੀ ਹਮਾਇਤਕਰਨ।
ਦਿੱਲੀ ਦੇ ਵਿਧਾਇਕ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਮਤਾ ਪ੍ਰਵਾਨ ਕੀਤਾ ਜਾਵੇ ਤੇ ਇਸ ਵਾਸਤੇ ਉਹਨਾਂਨੋਟਿਸ ਵੀ ਦਿੱਤਾ। PR