Sunday, July 1, 2018

'ਰਾਜ ਕਰੇਗਾ ਖਾਲਸਾ' ਬੋਲਦ 'ਤੇ ਪਾਬੰਦੀ ਨਹੀਂ ਲਗਾਈ : ਸਿਰਸਾ ਨਵੀਂ ਦਿੱਲੀ

ਭਾਰਤੀ ਰਾਜਦੂਤ ਨੂੰ ਗੁਰਦੁਆਰਾ ਸਾਹਿਬ ਜਾਣ ਦੇ ਮਾਮਲੇ 'ਤੇ ਪਾਕਿਸਤਾਨ ਦਾ ਅਕਸ ਬਚਾਉਣ ਲਈ ਗੋਪਤਾਲ ਚਾਵਲਾ ਯਤਨਸ਼ੀਲ : ਸਿਰਸਾ ਸਿੱਖ ਸੰਗਤ ਨੂੰ ਗੁੰਮਰਾਹਕਰਨ ਲਈ ਝੂਠੀਆਂ ਅਫਵਾਹਾਂ ਫੈਲਾ ਰਿਹੈ ਚਾਵਲਾ ਕਿਸੇ ਵੀ ਅਦਾਲਤ ਨੇ 'ਰਾਜ ਕਰੇਗਾ ਖਾਲਸਾਬੋਲਦ 'ਤੇ ਪਾਬੰਦੀ ਨਹੀਂ ਲਗਾਈ : ਸਿਰਸਾ ਨਵੀਂ ਦਿੱਲੀ,

25 ਜੂਨ, ਦਿੱਲੀਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਪਾਕਿਸਤਾਨੀ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਅਤਿਵਾਦੀ ਹਾਫਿਜਸਈਦ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ ਅਤੇ ਭਾਰਤ ਵਿਚ 'ਰਾਜ ਕਰੇਗਾ ਖਾਲਸਾਬੋਲਣ 'ਤੇ ਪਾਬੰਦੀ ਬਾਰੇ ਝੂਠੀਆਂ ਅਫਵਾਹਾਂ ਸਿਰਫ ਪਾਸਿਕਤਾਨ ਦਾ ਅਕਸ ਬਚਾਉਣ ਲਈਬੋਲ ਰਿਹਾ ਹੈ ਜਿਸਨੇ ਭਾਰਤੀ ਰਾਜਦੂਤ ਨੂੰ ਇਤਿਹਾਸ ਗੁਰਦੁਆਰਾ ਪੰਜਾ ਸਾਹਿਬ ਵਿਖੇ ਜਾਣ ਤੋਂ ਰੋਕਿਆ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿਪਾਕਿਸਤਾਨ ਵਿਚਲੇ ਤੱਤਾਂ ਦਾ ਇਕ ਨੁਕਾਤੀ ਏਜੰਡਾ ਭਾਰਤੀ ਦੇ ਲੋਕਾਂ ਖਾਸ ਤੌਰ 'ਤੇ ਸਿੱਖਾਂ ਨੂੰ ਭੜਕਾਉਣਾ ਹੈ ਅਤੇ ਚਾਵਲਾ ਹਾਫਿਜ਼ ਸਈਦ ਵਰਗੇ ਤੱਤਾਂ ਦੀਆਂ ਸਾਜ਼ਿਸ਼ਾ ਨੂੰਅਮਲੀ ਜਾਮਾ ਪਹਿਨਾ ਰਿਹਾ ਹੈ ਉਹਨਾਂ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਰਾਜਦੂਤ ਨੂੰ ਰੋਕਿਆ ਅਤੇ ਚਾਵਲਾ ਹੁਣ ਦਲੀਲਾਂ ਦੇ ਰਿਹਾ ਹੈ ਕਿ ਸੁਪਰੀਮ ਕੋਰਟ ਨੇ 'ਰਾਜ ਕਰੇਗਾਖਾਲਸਾਬੋਲਣ 'ਤੇ ਪਾਬੰਦੀ ਲਗਾਈ ਹੈ ਜੋ ਕਿ ਬਿਲਕੁਲ ਨਿਰਾਧਾਰ ਤੇ ਕੋਰਾ ਝੂਠ ਹੈ ਉਹਨਾਂ ਕਿਹਾ ਕਿ ਅਸਲ ਵਿਚ ਇਹਨਾਂ ਦਾ ਮਕਸਦ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰਨਾਹੈ ਤਾਂ ਕਿ ਸਿੱਖ ਦੇਸ਼ ਦੇ ਖਿਲਾਫ ਜੰਗ ਛੇੜਨ ਅਤੇ ਇਸੇ ਵਾਸਤੇ ਉਹ ਹਰ ਤਰਾਂ ਦੇ ਝੂਠ ਬੋਲ ਕੇਆਧਾਰਹੀਣ ਕਹਾਣੀਆਂ ਘੜ ਕੇ ਤੇ ਸੱਚ ਤੋਂ ਸੱਖਣੀਆਂ ਕਹਾਣੀਆਂ ਬਣਾ ਕੇ ਪੇਸ਼ਕਰ ਰਹੇ ਹਨ 'ਰਾਜ ਕਰੇਗਾ ਖਾਲਸਾ' 'ਤੇ ਪਾਬੰਦੀ ਬਾਰੇ ਅਫਵਾਹਾਂ ਫੈਲਾ ਰਹੇ ਚਾਵਲਾ ਤੇ ਹੋਰਨਾਂ ਨੂੰ ਚੁਣੌਤੀ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਨਾ ਤਾਂ ਸੁਪਰੀਮ ਕੋਰਟ ਤੇ ਨਾਹੀ ਦੇਸ਼ ਦੀ ਕਿਸੇ ਹੋਰ ਅਦਾਲਤ ਨੇ ਅਜਿਹਾ ਕੋਈ ਹੁਕਮ ਦਿੱਤਾ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਪਾਬੰਦੀ ਦੇ ਹੁਕਮ ਦੀ ਕਾਪੀ ਵਿਖਾ ਦੇਵੇਗਾ ਤਾਂ ਉਹਰਾਜਨੀਤੀ ਛੱਡਣ ਲਈ ਵੀ ਤਿਆਰ ਹਨ ਉਹਨਾਂ ਕਿਹਾ ਕਿ ਚਾਵਲਾ ਵੱਲੋਂ ਕੀਤੇ ਦਾਅਵੇ ਬਿਲਕੁਲ ਝੂਠੇ ਹਨ ਤੇ ਦੇਸ਼ ਵਿਚਲੇ ਕੁਝ ਸਰਾਰਤੀ ਤੱਤ ਜਾਣ ਬੁਝ ਕੇ ਜਾਂ ਅਣਜਾਣੇਵਿਚ ਇਹ ਝੂਠ ਸੋਸ਼ਲ ਮੀਡੀਆ 'ਤੇ ਪ੍ਰਚਾਰਤ ਕਰ ਰਹੇ ਹਨ ਉਹਨਾਂ ਕਿਹਾ ਕਿ ਚਾਵਲਾ ਉਸ ਵਿਅਕਤੀ ਲਈ ਕੰਮ ਕੂਰ ਰਿਹਾ ਹੈ ਜੋ ਸੈਂਕੜੇ ਭਾਰਤੀਆਂ ਦੀ ਮੌਤ ਲਈ ਜ਼ਿੰਮੇਵਾਰਹੈ ਸ੍ਰੀ ਸਿਰਸਾ ਨੇ ਮੁੜ ਦੁਹਰਾਇਆ ਕਿ 'ਰਾਜ ਕਰੇਗਾ ਖਾਲਸਾਸਿੱਖਾਂ ਵੱਲੋਂ ਰੋਜ਼ ਪੜੀ ਜਾਂਦੀ ਗੁਰਬਾਣੀ ਤੇ ਰੋਜ਼ਾਨਾ ਅਰਦਾਸ ਦਾ ਹਿੱਸਾ ਹੈ ਤੇ ਕੋਈ ਵੀ ਇਸ 'ਤੇ ਪਾਬੰਦੀ ਨਹੀਂਲਗਾ ਸਕਦਾ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰ ਸਿੱਖ ਆਗੂਆਂ ਅਤੇ ਇਕੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਣ ਵਾਲੇ ਚਾਵਲਾ 'ਤੇਕੌਣ ਯਕੀਨ ਕਰੇਗਾ ਉਹਨਾਂ ਕਿਹਾ ਕਿ ਉਹ ਅਸਲ ਵਿਚ ਹਾਫਿਜ਼ ਸਈਦ ਦਾ ਮਾਊਥਪੀਸ ਬਣੇ ਹੋਏ ਹਨ ਤੇ ਉਹਨਾਂ ਦਾ ਏਜੰਡਾ ਦੇਸ਼ ਨੂੰ ਵੰਡਣਾ ਤੇ ਸਿੱਖ ਭਾਈਚਾਰੇ ਨੂੰ ਵੱਧ ਤੋਂਵੱਧ ਨੁਕਸਾਨ ਪਹੁੰਚਾਉਣਾ ਹੈ ਸ੍ਰੀ ਸਿਰਸਾ ਨੇ ਫਿਰ ਸਪਸ਼ਟ ਕੀਤਾ ਕਿ ਨਾ ਤਾਂ ਉਹ ਤੇ ਨਾ ਹੀ ਭਾਰਤੀ ਖਾਸ ਤੌਰ 'ਤੇ ਸਿੱਖ ਹਾਫਿਜ਼ ਸਈਦ ਤੇ ਉਹਨਾਂ ਦੇ ਹਥਠੋਕਿਆਂ ਦੀਆਂਧਮਕੀਆਂ ਤੋਂ ਡਰਦੇ ਹਨ

No comments: