ਦੁਨਿਆਂ ਭਰ ਦੇ ਸਿਖਾਂ ਦੀ ਮੰਗ ਦੇ ਮਦਦੇਨਜਰ ਹਜਾਰਾਂ ਦੀ ਤਾਦਾਦ ਵਿਚ ਸੰਗਤਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਜੀ ਨੇ ਯੂ.ਪੀ.ਏ. ਦੀ ਚੀਫ ਸ਼ੀਮਤੀ ਸੋਨਿਯਾ ਗਾਂਧੀ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਦਵਿੰਦਰਪਾਲ... ਸਿੰਘ ਭੁੱਲਰ ਨਾਲ ਹੋ ਰਹੀ ਬੇਇਨਸਾਫੀ ਤੇ ਸਿਖਾਂ ਦੀ ਭਾਵਨਾਵਾਂ ਨਾਲ ਅਵਗਤ ਕਰਾਯਾ। ਇਸ ਮੀਟਿਂਗ ਵਿੱਚ ਸਰਨਾ ਜੀ ਦੇ ਨਾਲ ਵਿਸ਼ੇਸ਼ ਰੂਪ ਤੇ ਦਿੱਲੀ ਦੀ ਚੀਫ ਮਿਨਿਸਟਰ ਸ੍ਰੀਮਤੀ ਸ਼ੀਲਾ ਦੀਖਸ਼ਿਤ ਤੇ ਸ੍ਰ. ਅਰਵਿੰਦਰ ਸਿੰਘ ਲਵਲੀ ਜੀ ਨੇ ਵੀ ਸ਼ਿਰਕਤ ਕੀਤੀ।
ਸਰਨਾ ਜੀ ਨੇ ਆਸ ਪ੍ਰਗਟ ਕੀਤੀ ਕਿ ਜਿਵੇਂ ਸਿਖਾਂ ਦੇ ਬਾਕੀ ਮਸਲਿਆਂ ਤੇ ਨੇਕਨਿਯਤੀ ਨਾਲ ਫੈਸਲੇ ਲਿਤੇ ਗਏ ਹਨ । ਉਸੇ ਤਰ੍ਹਾਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਇਨਸਾਫ ਦਿੰਦੇ ਹੋਏ ਫਾਸੀ ਦੀ ਸਜਾ ਤੇ ਫੈਸਲਾ ਲਿਆ ਜਾਵੇਗਾ।
ਉਨ੍ਹਾਂ ਨੇ ਸਿਖਾਂ ਦਾ ਕਾਲੀ ਸੂਚੀ ਵਿਚੋਂ ਨਾਮ ਹਟਵਾਉਣ ਲਈ ਸੋਨਿਯਾ ਜੀ ਦੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਆਨੰਦ ਮੈਰਿਜ ੲੈਕਟ ਤੇ ਅਫਗਾਨ ਤੋਂ ਆਏ ਸਿਖਾਂ ਦੀ ਭਾਰਤੀ ਨਾਗਰਿਕਤਾ ਲਈ ਫੈਸਲੇ ਜਲਦ ਹੀ ਲਿਤੇ ਜਾਣਗੇ।
Message from Sd. Paramjit Singh Sarna, President, DSGMC :
ਦਾਸ ਵਲੋਂ ਸਾਰੀਆਂ ਸੰਗਤਾਂ ਦਾ, ਸ਼ਾਮਿਲ ਹੋਈਆਂ ਜੱਥੇਬੰਦੀਆਂ ਦਾ, ਸਾਰੇ ਮੈਂਬਰ ਸਾਹਿਬਾਨ ਦਾ ਦਿੱਤੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ।
ਆਸ ਕਰਦੇ ਹਾਂ ਕਿ ਅਸੀਂ ਸਾਰੇ ਸਿਖਾਂ ਤੇ ਮਜਲੂਮਾਂ ਦੇ ਹੱਕ ਲਈ ਇੱਕ ਹੋਕੇ ਆਵਾਜ ਬੁਲੰਦ ਕਰਦੇ ਰਹਾਂਗੇ ।
...
ਦਵਿੰਦਰਪਾਲ ਸਿੰਘ ਭੁੱਲਰ ਨੂੰ ਇਨਸਾਫ ਮਿਲੇ, ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ।
No comments:
Post a Comment