ਸਿੱਖ ਸੰਗਠਨਾਂ ਵੱਲੋਂ ਦਬਾਅ ਪਾਏ ਜਾਣ ਮਗਰੋਂ ਕਰਨਾਟਕਾ ਸਰਕਾਰ ਨੇ ਕੀਤਾ ਸਪਸ਼ਟ ਕਿ ਕ੍ਰਿਪਾਨ 'ਤੇ ਪਾਬੰਦੀ ਨਹੀਂ
ਕਰਨਾਟਕਾ ਸਰਕਾਰ ਵੱਲੋਂ ਸਪਸ਼ਟੀਕਰਨ ਜਾਰੀ ਕੀਤੇ ਜਾਣ ਲਈ ਧੰਨਵਾਦੀ ਹਾਂ : ਮਨਜਿੰਦਰ ਸਿੰਘ ਸਿਰਸਾ
ਨਵੀਂਦਿੱਲੀ,
15 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਰਗੇ ਸਿੱਖ ਸੰਗਠਨਾਂ ਵੱਲੋਂ ਕੀਤੇਜ਼ੋਰਦਾਰ ਵਿਰੋਧ ਤੋਂ ਬਾਅਦ ਕਰਨਾਟਕਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਸ ਵੱਲੋਂ ਸਿੱਖ ਭਾਈਚਾਰੇ ਦੇ ਮੈਂਬਰਾਂ 'ਤੇ ਉਹਨਾਂ ਦੇ ਧਾਰਮਿਕਚਿੰਨ• ਕ੍ਰਿਪਾਨ ਪਹਿਨਣ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਰਨਾਟਕਾ ਸਰਕਾਰ ਨੇ28.8.2017 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਰਾਹੀਂ ਉਸਨੇ ਬੰਗਲੌਰ ਸ਼ਹਿਰ ਵਿਚ ਹਥਿਆਰ ਨਿਯਮ 2016 ਦੀ ਧਾਰਾ ਤਹਿਤਹਥਿਆਰਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਨੋਟੀਫਿਕੇਸ਼ਨ ਦੀ ਬਦੌਲਤ ਇਹ ਪ੍ਰਭਾਵ ਗਿਆ ਸੀ ਕਿ ਸਿੱਖ ਭਾਈਚਾਰੇ ਲਈ ਕ੍ਰਿਪਾਨ ਪਹਿਨਣ'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਹੁਣ ਕਰਨਾਟਕਾ ਦੇ ਗ੍ਰਹਿ ਵਿਭਾਗ ਦੇ ਡਿਪਟੀ ਸਕੱਤਰ ਕੇ ਚਿਰੰਜੀਵੀ ਵੱਲੋਂ 14 ਸਤੰਬਰ ਨੂੰ ਸਪਸ਼ਟੀਕਰਨ ਜਾਰੀ ਕੀਤਾ ਗਿਆਕਿ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਕਰਨਾਟਕਾ ਵਿਚ ਸਿੱਖਾਂ ਦੇ ਕ੍ਰਿਪਾਨ ਪਹਿਨਣ 'ਤੇ ਪਾਬੰਦੀ ਲਗਾਈ ਗਈ ਹੈ, ਜੋ ਕਿ ਗਲਤ ਹੈ।ਪੱਤਰ ਵਿਚ ਸਪਸ਼ਟ ਕੀਤਾ ਗਿਆ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਸਿਰਫ ਤੇਜ਼ ਧਾਰ ਹਥਿਆਰ ਤੇ ਮਾਰੂ ਹਥਿਆਰਜਿਹਨਾਂ ਦੇ ਬਲੇਡ 9 ਇੰਚ ਤੋਂ ਲੰਬੇ ਨਾ ਹੋਣ ਤੇ 2 ਇੰਚ ਤੋਂ ਜ਼ਿਆਦਾ ਚੌੜੇ ਨਾ ਹੋਣ 'ਤੇ ਪਾਬੰਦੀ ਲਗਾਈ ਗਈ ਹੈ ਤੇ ਇਸ ਵਿਚ ਘਰੇਲੂ,ਖੇਤੀਬਾੜੀ, ਵਿਗਿਆਨੀ ਤੇ ਉਦਯੋਗਿਕ ਵਰਤੋਂ ਵਿਚ ਆਉਦ ਵਾਲੇ ਹਥਿਆਰ ਤੇ ਜੀਵਨ ਰੱਖਿਅਕ ਹਥਿਆਰ ਤੇ ਮਸ਼ੀਨੀ ਜੋ ਹਥਿਆਰ ਬਣਾਉਣਲਈ ਵਰਤੀ ਜਾਂਦੀ ਹੋਵੇ ਉਪਰ ਕੋਈ ਪਾਬੰਦੀ ਨਹੀਂ ਲਗਾਈ ਗਈ। ਇਹ ਵੀ ਸਪਸ਼ਟ ਕੀਤਾ ਗਿਆ ਕਿ ਕ੍ਰਿਪਾਨ ਜੋ ਕਿ 9 ਇੰਚ ਤੋਂ ਲੰਬੀ ਨਹੀਂ ਤੇ2 ਇੰਚ ਤੋਂ ਜ਼ਿਆਦਾ ਚੌੜੀ ਨਹੀਂ ਉਪਰ ਹਥਿਆਰ ਨਿਯਮ 2016 ਦੇ ਤਹਿਤ ਕੋਈ ਪਾਬੰਦੀ ਨਹੀਂ ਲਗਾਈ ਗਈ।
ਸ੍ਰੀ ਸਿਰਸਾ ਨੇ ਹਿਕਾ ਕਿ ਉਹ ਕਰਨਾਟਕਾ ਸਰਕਾਰ ਦੇ ਧੰਨਵਾਦੀ ਹਨ ਜਿਸਨੇ ਨੋਟੀਫਿਕੇਸ਼ਨ ਲਈ ਸਪਸ਼ਟੀਕਰਨ ਜਾਰੀ ਕੀਤਾ ਹੈ ਕਿਉਂਕਿਇਸਦੀ ਬਦੌਲਤ ਸਿੱਖ ਭਾਈਚਾਰੇ ਵਿਚ ਵਿਆਪਕ ਰੋਸ ਦੀ ਲਹਿਰ ਫੈਲ ਗਈ ਸੀ। ਉਹਨਾਂ ਿਕਹਾ ਕਿ ਬੰਗਲੌਰ ਹਵਾਈ ਅੱਡੇ 'ਤੇ ਸਿੱਖ ਮੁਸਾਫਰਜੋ ਕਿ ਅੰਮ੍ਰਿਤਧਾਰੀ ਸਨ, ਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਰੋਕਣ ਦੀ ਘਟਨਾ ਨੇ ਵੀ ਮਾਮਲੇ ਨੂੰ ਹੋਰ ਉਲਝਾਇਆ ਸੀ।
ਉਹਨਾਂ ਕਿਹਾ ਕਿ ਹੁਣਜਦੋਂ ਸਰਕਾਰ ਨੇ ਸਪਸ਼ਟੀਕਰਨ ਦੇ ਦਿੱਤਾ ਹੈ ਤੇ ਉਹ ਆਸ ਕਰਦੇ ਹਨ ਕਿ ਅਜਿਹੀਆਂ ਘਟਨਾਵਾਂ ਭਵਿੱਖ ਵਿਚ ਨਹੀਂ ਹੋਣਗੀਆਂ।
ਉਹਨਾਂ ਕਿਹਾ ਕਿ ਹਮਾਇਤ ਲਈ ਸਿੱਖ ਭਾਈਚਾਰੇ ਦੇ ਮੈਂਬਰਾਂ ਤੇ ਮੀਡੀਆ ਦਾ ਵੀ ਧੰਨਵਾਦ ਕੀਤਾ। PR