ਪਟਨਾ ਸਾਹਿਬ 3 ਸਤੰਬਰ () ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਵੇਲੇ ਇੱਕ ਹੋਰ ਕਰਾਰਾ ਝਟਕਾ ਲੱਗਾ ਜਦੋ ਪਟਨਾ ਸਾਹਿਬ ਦੀ ਕਮੇਟੀ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਜਦ ਕਿ ਬਾਦਲ ਦਲ ਨਾਲ ਸਬੰਧਿਤ ਮੈਂਬਰਾਂ ਨੇ ਆਪਣੀ ਹਾਰ ਨੂੰ ਪ੍ਰਤੱਖ ਦੇਖਦੇ ਹੋਏ ਮੀਟਿੰਗ ਵਿੱਚ ਸ਼ਮੂਲੀਅਤ ਕਰਨੀ ਵੀ ਮੁਨਾਸਿਬ ਨਹੀ ਸਮਝੀ ਤੇ ਸਾਬਕਾ ਪਧਾਨ ਅਵਤਾਰ ਸਿੰਘ ਮੱਕੜ ਬਿਨਾਂ ਮੁਕਾਬਲਾ ਹੀ ਚੋਣ ਹਾਰ ਗਏ।
ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਵਿੱਚ ਬਾਦਲ ਦਲ ਨਾਲ ਸਬੰਧਿਤ ਤਿੰਨ ਮੈਬਰ ਸਾਬਕਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ, ਗੁਰਿੰਦਰਪਾਲ ਸਿੰਘ ਤੇ ਡਾ ਗੁਰਮੀਤ ਸਿੰਘ ਕਾਨਪੁਰ ਗੈਰ ਹਾਜਰ ਰਹੇ। ਹਾਊਸ ਦੇ ਕੁੱਲ 15 ਮੈਂਬਰਾਂ ਵਿੱਚੋ 11 ਮੈਬਰਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਦਿੱਲੀ ਕਮੇਟੀ ਵੱਲੋ ਸ੍ਰ ਹਰਵਿੰਦਰ ਸਿੰਘ ਸਰਨਾ, ਸ਼ੈਲਿੰਦਰ ਸਿੰਘ ਟਾਟਾ ਨਗਰ, ਕਮਲਜੀਤ ਕੌਰ, ਚਰਨਜੀਤ ਸਿੰਘ, ਮਹਿੰਦਰ ਸਿੰਘ ਛਾਬੜਾ, ਆਰ ਐਸ ਗਾਂਧੀ, ਆਰ. ਐਸ. ਅਜੀਤ, ਮਹਾਰਾਜ ਸਿੰਘ ਸੋਨੂੰ, ਸਰਜਿੰਦਰ ਸਿੰਘ , ਸਰਨਾ ਭਰਾਵਾਂ ਦਾ ਸੱਜਾ ਹੱਥ ਮੰਨੇ ਜਾਂਦੇ ਤੇ ਦਿੱਲੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰ ਭਜਨ ਸਿੰਘ ਵਾਲੀਆ ਅਤੇ ਬਾਦਲ ਦਲ ਨਾਲ ਸਬੰਧਿਤ ਪ੍ਰਿਤਪਾਲ ਸਿੰਘ ਕਲੱਕਤਾ ਸ਼ਾਮਲ ਸਨ।
ਮੀਟਿੰਗ ਦੀ ਕਾਰਵਾਈ ਸ਼ੁਰੂ ਹੁੰਦਿਆ ਹੀ ਪ੍ਰਧਾਨਗੀ ਪਦ ਦੇ ਲਈ ਸਾਬਕਾ ਪ੍ਰਧਾਨ ਸ੍ਰ ਆਰ ਐਸ ਗਾਂਧੀ ਨੇ ਸ੍ਰ ਹਰਵਿੰਦਰ ਸਿੰਘ ਸਰਨਾ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਈਦ ਸਾਬਕਾ ਜਨਰਲ ਸਕੱਤਰ ਸ੍ਰ ਚਰਨਜੀਤ ਸਿੰਘ ਨੇ ਕੀਤੀ। ਕਿਸੇ ਹੋਰ ਵਿਅਕਤੀ ਨਾਮ ਨਾ ਆਉਣ ਦੀ ਸੂਰਤ ਵਿੱਚ ਪ੍ਰਬੰਧਕਾਂ ਨੇ ਸ੍ਰ ਹਰਵਿੰਦਰ ਸਿੰਘ ਸਰਨਾ ਦੇ ਨਾਮ ਨੂੰ ਅਕਾਸ਼ ਗੰਜਾਊ ਨਾਅਰਿਆ ਵਿੱਚ ਪ੍ਰਵਾਨਗੀ ਦੇ ਦਿੱਤੀ। ਇਸੇ ਤਰ•ਾ ਸੀਨੀਅਰ ਮੀਤ ਪ੍ਰਧਾਨ ਸ੍ਰ ਸ਼ਲਿੰਦਰ ਸਿੰਘ ਟਾਟਾ ਨਗਰ, ਜੂਨੀਅਰ ਮੀਤ ਪ੍ਰਧਾਨ ਬੀਬੀ ਕਮਲਜੀਤ ਕੌਰ (ਦੇਵੋ ਬਾਦਲ ਦਲ ਨਾਲ ਸਬੰਧਿਤ ਸਨ), ਪਟਨਾ ਸਾਹਿਬ ਕਮੇਟੀ ਦੇ ਮਹੱਤਵਪੂਰਣ ਆਹੁਦੇ ਤੇ ਜਨਰਲ ਸਕੱਤਰ ਸ੍ਰ ਚਰਨਜੀਤ ਸਿੰਘ , ਸਕੱਤਰ ਦੇ ਆਹੁਦੇ ਲਈ ਸ੍ਰ ਮੋਹਿੰਦਰ ਸਿੰਘ ਛਾਬੜਾ ਦੀ ਚੋਣ ਕੀਤੀ ਗਈ। ਇਸੇ ਤਰ੍ਵਾ ਕਾਰਜਕਰਨੀ ਕਮੇਟੀ ਵਿੱਚ ਸਾਬਕਾ ਪ੍ਰਧਾਨ ਸ੍ਰ ਆਰ ਐਸ ਗਾਂਧੀ, , ਸ੍ਰ ਆਰ ਐਸ ਅਜੀਤ, ਮਹਾਰਾਜ ਸਿੰਘ ਸੋਨੂ, ਸਾਬਕਾ ਜਨਰਲ ਸਕੱਤਰ ਸਰਜਿੰਦਰ ਸਿੰਘ ਅਤੇ ਸਰਨਾ ਭਰਾਵਾਂ ਦਾ ਸੱਜਾ ਹੱਥ ਮੰਨੇ ਜਾਂਦੇ ਸ੍ਰ ਭਜਨ ਸਿੰਘ ਵਾਲੀਆ ਨੂੰ ਸ਼ਾਮਲ ਕੀਤਾ ਗਿਆ।
ਇਸੇ ਤਰ•ਾ ਮੀਟਿੰਗ ਵਿੱਚ ਬਾਦਲ ਦਲ ਨਾਲ ਸਬੰਧਿਤ ਸ੍ਰ ਪ੍ਰਿਤਪਾਲ ਸਿੰਘ ਕਲਕੱਤਾ ਵੀ ਹਾਜ਼ਰ ਸਨ ਜਿਹਨਾਂ ਨੇ ਵੀ ਇਸ ਚੋਣ ਨਾਲ ਸਹਿਮਤੀ ਪ੍ਰਗਟ ਕੀਤੀ। ਕਮੇਟੀ ਦੇ ਐਸੋਸੀਏਟ ਮੈਂਬਰ ਸ੍ਰ ਸੁਰਿੰਦਪਾਲ ਸਿੰਘ ਉਬਰਾਏ ਵੀ ਮੀਟਿੰਗ ਵਿੱਚ ਹਾਜ਼ਰ ਸਨ ਪਰ ਉਹਨਾਂ ਕੋਲ ਵੋਟ ਪਾਉਣ ਦਾ ਅਧਿਕਾਰ ਨਹੀ ਹੈ ਤੇ ਉਹਨਾਂ ਨੇ ਵੀ ਚੋਣ 'ਤੇ ਸੰਤੁਸ਼ਟੀ ਪ੍ਰਗਟ ਕਰਦਿਆ ਕਿਹਾ ਕਿ ਚੋਣ ਪੂਰੀ ਤਰ•ਾ ਪਾਰਦਕਸ਼ੀ ਢੰਗ ਨਾਲ ਹੋਈ ਹੈ। ਬਾਦਲ ਦਲ ਦੇ ਸਾਬਕਾ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ, ਗੁਰਜਿੰਦਰ ਸਿੰਘ ਅਤੇ ਡਾ. ਗੁਰਮੀਤ ਸਿੰਘ ਮੀਟੰਗ ਵਿੱਚੋ ਗੈਰ ਹਾਜਰ ਰਹੇ ਜਦ ਕਿ ਚੀਫ ਖਾਲਸਾ ਦੀਵਾਨ ਵੱਲੋ ਨਾਮਜਦ ਮੈਂਬਰ ਜਸਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।
ਸ੍ਰ ਹਰਵਿੰਦਰ ਸਿੰਘ ਸਰਨਾ ਨੇ ਉਹਨਾਂ ਨੂੰ ਪ੍ਰਧਾਨ ਬਣਾਏ ਜਾਣ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਸਿੱਖ ਸੰਗਤ, ਪਟਨਾ ਸਾਹਿਬ ਕਮੇਟੀ ਦੇ ਮੈਬਰਾਨ ਸਾਹਿਬਾਨ, ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਪ੍ਰਬੰਧਕਾਂ ਦੇ ਤਹਿ ਦਿਲੋ ਧੰਨਵਾਦੀ ਹਨ ਜਿਹਨਾਂ ਨੇ ਗੁਰੂ ਦੇ ਨਿਮਾਣੇ ਸਿੱਖ ਤੇ ਭਰੋਸ਼ਾ ਕਰਦਿਆ ਮਾਣ ਬਖਸ਼ਦਿਆ ਮੁੱਖ ਸੇਵਾਦਾਰ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਉਹ ਕਿਸੇ ਕਿਸਮ ਦੀ ਆਲੋਚਨਾ ਨਹੀ ਕਰਨਾ ਚਾਹੁੰਦੇ ਪਰ ਇੰਨਾ ਜਰੂਰ ਕਹਿਣਗੇ ਕਿ ਇਸ ਤੋ ਪਹਿਲਾਂ ਕਰੀਬ ਦੋ ਸਾਲ ਦੇ ਸਮੇਂ ਦੌਰਾਨ ਜਿਹੜੀਆ ਘਾਟਾ ਰਹਿ ਗਈਆ ਹਨ ਉਹਨਾਂ ਦੀ ਪੂਰਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਚੱਲਦੇ ਪ੍ਰੋਗਰਾਮਾਂ ਨੂੰ ਪਹਿਲਾਂ ਨਾਲੋ ਵੀ ਬੇਹਤਰ ਤਰੀਕੇ ਨਾਲ ਚਲਾਉਣ ਲਈ ਉਹ ਸ੍ਰ ਸਰਜਿੰਦਰ ਸਿੰਘ ਨੂੰ ਇਸ ਕਮੇਟੀ ਦੇ ਚੇਅਰਮੈਨ ਨਿਯੁਕਤ ਕਰਦੇ ਹਨ ਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਉਦੇ ਹਨ ਕਿ ਪਟਨਾ ਸਾਹਿਬ ਕਮੇਟੀ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗੀ।
ਉਹਨਾਂ ਕਿਹਾ ਕਿ ਉਹ ਇਸ ਤੋ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਉਹ ਪ੍ਰਧਾਨ ਰਹਿ ਚੁੱਕੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਵਿਰੋਧਤਾ ਨਹੀ ਹੈ ਤੇ ਜਿਹੜੇ ਉਹਨਾਂ ਨੂੰ ਆਪਣੇ ਵਿਰੋਧੀ ਸਮਝਦੇ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਵਿਕਾਸ ਲਈ ਸਹਿਯੋਗ ਦੇਣ ਕਿਉਕਿ ਪ੍ਰਧਾਨਗੀਆ ਤਾਂ ਆਉਦੀਆ ਜਾਂਦੀਆ ਰਹਿੰਦੀਆ ਹਨ ਪਰ ਗੁਰੂ ਘਰ ਦੀ ਸੇਵਾ ਕਰਮਾ ਭਾਗਾਂ ਵਾਲਿਆ ਨੂੰ ਹੀ ਮਿਲਦੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਪੰਜਾਬ ਸਰਕਾਰ ਤੇ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਵੱਡੀ ਪੱਧਰ ਤੇ ਮਨਾਏ ਜਾਣਗੇ ਅਤੇ ਦੁਨੀਆ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਜਿਹੜੀ 239 ਸਾਲਾ ਦੇ ਸਮੇਂ ਦੌਰਾਨ ਸਮਾਜ ਨੂੰ ਸੇਧ ਦੱਤੀ ਉਸ ਦਾ ਕੋਈ ਵੀ ਸਾਨੀ ਨਹੀ ਹੈ ਅਤੇ ਅੱਜ ਇਸ ਸੇਧ ਨੂੰ ਅਪਨਾਉਣ ਦੀ ਸਖਤ ਲੋੜ ਹੈ।ਸ੍ਰ ਸਰਨਾ ਦੇ ਪ੍ਰਧਾਨ ਬਨਣ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਚੜਦੀ ਕਲਾ ਦੀ ਅਰਦਾਸ ਕੀਤੀ।