Showing posts with label ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿੱਚ ਲੈ ਗਏ ਅਹਿਮ ਫੈਸਲੇ. Show all posts
Showing posts with label ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿੱਚ ਲੈ ਗਏ ਅਹਿਮ ਫੈਸਲੇ. Show all posts

Sunday, September 24, 2017

ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿੱਚ ਲੈ ਗਏ ਅਹਿਮ ਫੈਸਲੇ


ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿੱਚ ਲੈ ਗਏ ਅਹਿਮ ਫੈਸਲੇ. ਮੱਕੜ ਦੀ ਪ੍ਰਧਾਨਗੀ ਹਥਿਆਉਣ ਦੀ ਲਾਲਸਾ ਨੂੰ ਇੱਕ ਵਾਰੀ ਫਿਰ ਨਹੀ ਪੈ ਪੱਠੇ 

         ਨਵੀ ਦਿੱਲੀ 24 ਸਤੰਬਰ () ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਹੋਈ ਮੀਟਿੰਗ ਪ੍ਰਧਾਨ ਸ੍ਰ ਹਰਵਿੰਦਰ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੁਲ 15 ਮੈਂਬਰਾਂ ਵਿੱਚੋ 9 ਮੈਬਰਾਂ ਨੇ ਹਿੱਸਾ ਲਿਆ ਤੇ ਕਈ ਪ੍ਰਕਾਰ ਦੇ ਅਹਿਮ ਫੈਸਲੇ ਲਏ ਗਏ। ਵਿਰੋਧੀ ਦੇ ਪੰਜ ਮੈਂਬਰ ਗੈਰ ਹਾਜ਼ਰ ਰਹੇ ਜਦ ਕਿ ਇੱਕ ਮੈਂਬਰ ਦੀ ਮੌਤ ਹੋ ਚੁੱਕੀ ਹੈ।
           ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਦੇ ਪਰਧਾਨ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਜੀ ਦਾ 351ਵਾਂ ਪ੍ਰਕਾਸ਼ ਦਿਹਾੜਾ ਕਮੇਟੀ ਵੱਲੋ 21 ਦਸੰਬਰ ਤੋ 25 ਦਸੰਬਰ ਤੱਕ ਪਿਛਲੇ ਸਾਲ ਦੀ ਤਰ•ਾ ਮਨਾਇਆ ਜਾਵੇਗਾ ਤੇ ਇਸ ਸਮਾਗਮ ਵਿੱਚ ਦੋ ਤੋ ਢਾਈ ਲੱਖ ਸੰਗਤਾਂ ਦੇ ਪੁੱਜਣ ਦੀ ਆਸ ਹੈ।  ਕਮੇਟੀ ਲੰਗਰ ਤੇ ਹੋਰ ਪ੍ਰਬੰਧ ਕਰੇਗੀ ਜਦ ਕਿ ਬਿਹਾਰ ਸਰਕਾਰ ਰਿਹਾਇਸ਼ ਤੇ ਟਰਾਂਸਪੋਰਟ ਦੀ ਜਿੰਮੇਵਾਰੀ ਸੰਭਾਲੇਗੀ।ਉਹਨਾਂ ਕਿਹਾ ਕਿ ਇਸ ਧਾਰਮਿਕ ਸਮਾਗਮ ਦੇ ਪ੍ਰਬੰਧਾਂ ਲਈ ਹੁਣ ਤੋ ਹੀ ਕਮੇਟੀਆ ਬਣਾ ਦਿੱਤੀਆ ਗਈਆ ਹਨ ਅਤੇ ਮੈਬਰਾਨ ਸਾਹਿਬਾਨ ਨੂੰ ਜਿੰਮੇਵਾਰੀਆ ਸੋਂਪ ਦਿੱਤੀਆ ਗਈਆ ਹਨ। ਉਹਨਾਂ ਕਿਹਾ ਕਿ ਇਸੇ ਤਰ•ਾ ਪਟਨਾ ਸਾਹਿਬ ਤੋ ਲਾਈਵ ਕੀਤਰਨ ਦਿਖਾਉਣ ਲਈ ਨਿਊਜ –18 ਚੈਨਲ ਨਾਲ ਸਮਝੌਤਾ ਕੀਤਾ ਗਿਆ ਤੇ ਉਹ ਬਿਨਾਂ ਕੋਈ ਫੀਸ ਲਏ ਇਹ ਕੀਤਰਨ ਸਵੇਰੇ ਪੰਜ ਵਜੋ ਤੋ ਸਾਢੇ ਤੱਕ ਵਜੇ ਤੱਕ ਪਹਿਲੀ ਅਕਤੂਬਰ ਤੋ ਦਿਖਾਉਣਾ ਸ਼ੁਰੂ ਕਰ ਦੇਵੇਗਾ। 
          ਉਹਨਾਂ ਕਿਹਾ ਕਿ ਕਮੇਟੀ ਦੇ ਕੁਲ 15 ਮੈਂਬਰ ਹਨ ਜਿਹਨਾਂ ਵਿੱਚੋ ਇੱਕ  ਮੈਂਬਰ ਜਸਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ 14 ਮੈਂਬਰ ਹਨ ਜਿਹਨਾਂ ਵਿੱਚੋ 9 ਮੈਬਰਾਂ ਨੇ ਮੀਂਟਿੰਗ ਵਿੱਚ ਭਾਗ ਲਿਆ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਸ੍ਰ ਅਵਤਾਰ ਸਿੰਘ ਮੱਕੜ ਵੀ ਮੈਬਰ ਹਨ ਤੇ ਦੋ ਸਾਲ ਉਹਨਾਂ ਨੇ ਪ੍ਰਧਾਨਗੀ ਕੀਤੀ ਹੈ। ਅਸਲ ਵਿੱਚ ਗੁਰੂ ਘਰ ਦੀ ਪ੍ਰਧਾਨਗੀ ਨਹੀ ਸਗੋ ਸੇਵਾ ਹੁੰਦੀ ਹੈ। ਉਹਨਾਂ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਪ੍ਰਧਾਨਗੀ ਦੀ ਚੋਣ ਹੋਈ ਸੀ ਅਤੇ 11 ਮੈਬਰ ਹਾਜਰ ਸਨ ਪਰ ਮੱਕੜ ਸਾਹਿਬ ਪਟਨਾ ਸਾਹਿਬ ਪਹੁੰਚਣ ਦੇ ਬਾਵਜੂਦ ਵੀ ਮੀਟਿੰਗ ਵਿੱਚ ਨਹੀ ਹਾਜਰ ਹੋਏ ਸ਼ਾਇਦ ਉਹਨਾਂ ਨੂੰ ਜਾਣਕਾਰੀ ਸੀ ਕਿ ਉਹਨਾਂ ਦੀ ਪ੍ਰਧਾਨਗੀ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਤੇ ਸੇਵਾ ਕਿਸੇ ਹੋਰ ਨੂੰ ਮਿਲ ਜਾਣੀ ਹੈ। ਉਹਨਾਂ ਕਿਹਾ ਕਿ ਜਨਰਲ ਹਾਊਸ ਦੇ ਫੈਸਲੇ ਦੀ ਪੁਸ਼ਟੀ ਕਰਾਉਣ ਦੀ ਕੋਈ ਲੋੜ ਨਹੀ ਹੁੰਦੀ ਪਰ ਸਕੱਤਰ ਸ੍ਰ ਚਰਨਜੀਤ ਸਿੰੰਘ ਨੇ ਮਤੇ ਵਿੱਚ ਦਰਜ ਕਰ ਦਿੱਤਾ ਸੀ ਕਿ ਪ੍ਰਧਾਨਗੀ ਦੀ ਹੋਈ ਚੋਣ ਦੀ ਪੁਸ਼ਟੀ ਅਗਲੀ ਮੀਟਿੰਗ ਵਿੱਚ ਕਰਵਾਈ ਜਾਵੇਗੀ। ਮੱਕੜ ਤੇ ਉਹਨਾਂ ਦੇ ਸਾਥੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਵਿੱਚੋ ਮੋਟੀ ਰਕਮ ਖਰਚ ਕਰਕੇ ਹਵਾਈ ਜਹਾਜ ਰਾਹੀ ਨਾਲ ਲੱਖਾਂ ਰੁਪਏ ਮੈਂਬਰਾਂ ਦੀ ਖਰੀਦੋ ਫਰੋਖਤ ਕਰਨ ਲੈ ਕੇ ਗਏ ਕਿ ਉਹ ਪਿਛਲੀ ਮੀਟਿੰਗ ਦੀ ਪੁਸ਼ਟੀ ਨਹੀ ਹੋਣ ਦੇਣਗੇ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਪੁਸ਼ਟੀ ਵੀ ਹੋ ਗਈ ਤੇ ਮੱਕੜ ਤੇ ਉਹਨਾਂ ਦੇ ਸਾਥੀਆ ਦੀ ਲਾਲਸਾ ਨੂੰ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਪੱਠੇ ਨਹੀ ਪਏ। ਉਹਨਾਂ ਕਿਹਾ ਕਿ ਮੱਕੜ ਸੁਪਰੀਮ ਕੋਰਟ ਦੀ ਮਿਹਰਬਾਨੀ ਸਦਕਾ ਸ੍ਰੋਮਣੀ ਕਮੇਟੀ ਦੇ ਲੰਮਾ ਸਮਾਂ ਪ੍ਰਧਾਨਗੀ ਕਰ ਚੁੱਕੇ ਹਨ ਪਰ ਹਾਲੇ ਵੀ ਉਹਨਾਂ ਦੀ ਕੁਰਸੀ ਸੰਭਾਲਣ ਦੀ ਲਾਲਸਾ ਨਹੀ ਗਈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਅਜਿਹੇ ਬਜੁਰਗ ਵਿਅਕਤੀ ਨੂੰ ਸਮੱਤ ਬਖਸ਼ਣ। PR