Showing posts with label ਕੇਜਰੀਵਾਲ ਵੱਲੋਂ ਵਾਅਦਾ ਨਾ ਨਿਭਾਉਣ ਮਗਰੋਂ. Show all posts
Showing posts with label ਕੇਜਰੀਵਾਲ ਵੱਲੋਂ ਵਾਅਦਾ ਨਾ ਨਿਭਾਉਣ ਮਗਰੋਂ. Show all posts

Tuesday, October 24, 2017

ਕੇਜਰੀਵਾਲ ਵੱਲੋਂ ਵਾਅਦਾ ਨਾ ਨਿਭਾਉਣ ਮਗਰੋਂ, ਸਿਰਸਾ ਤੇ ਟੀਮ ਨੇ ਬਾਰਾਪੂਲਾ ਪੁੱਲ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਣ ਦੇ ਬੋਰਡ ਲਗਾਏ


ਕੇਜਰੀਵਾਲ ਵੱਲੋਂ ਵਾਅਦਾ ਨਾ ਨਿਭਾਉਣ ਮਗਰੋਂਸਿਰਸਾ ਤੇ ਟੀਮ ਨੇ ਬਾਰਾਪੂਲਾ ਪੁੱਲ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਣ ਦੇ ਬੋਰਡ ਲਗਾਏ .  ਕੇਜਰੀਵਾਲ ਨੂੰ ਚੋਣਾਂ ਮੌਕੇ ਵਾਅਦੇ ਕਰਕੇ ਬਾਅਦ ' ਮੁਕਰ ਜਾਣ ਦਾ ਚਾਅ : ਸਿਰਸਾ 
ਨਵੀਂ ਦਿੱਲੀ, 23 ਅਕਤੂਬਰ : ਦਿੱਲੀ ਦੇ ਮੁੱਖ ਮੰਤਰੀ ਤੇ 'ਆਪਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਰਾਸ਼ਟਰੀ ਰਾਜਧਾਨੀ ਦੇ ਇਕ ਪੁੱਲ ਦਾ ਨਾਮ ਕੌਮੀ ਹੀਰੋ ਬਾਬਾਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਣ ਦੇ  ਕੀਤੇ ਵਾਅਦੇ ਨੂੰ ਪੂਰਾ ਕਰਨ ਵਿਚ ਅਸਫਲ ਰਹਿਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਵਿਧਾਇਕ ਸ੍ਰ ਮਨਜਿੰਦਰਸਿੰਘ ਸਿਰਸਾ ਤੇ ਉਹਨਾਂ ਦੀ ਟੀਮ ਵੱਲੋਂ ਅੱਜ ਦਿੱਲੀ ਦੇ ਬਾਰਾਪੂਲਾ ਫਲਾਈਓਵਰ 'ਤੇ ਇਸਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਣ ਲਈ ਬੋਰਡ ਲਗਾ ਦਿੱਤੇ ਗਏ
ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਸਿਰਸਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਝੂਠ ਬੋਲਣ ਦੀ ਆਦਤ ਤੋਂ ਮਜਬੂਰ ਹਨ ਜੋ ਅਕਸਰ ਚੋਣਾ ਮੁੱਕਣ ਮਗਰੋਂ ਆਪਣੇ ਚੋਣਵਾਅਦੇ ਭੁੱਲ ਜਾਂਦੇ ਹਨ ਉਹਨਾਂ ਕਿਹਾ ਕਿ ਬਾਰਾਪੂਲਾ ਫਲਾਈਓਵਰ ਦਾ ਨਾਮ ਬਾਬਾ ਬੰਦਾ ਸਿੰਘਬਹਾਦਰ ਦੀ 300ਵੀਂ ਸ਼ਹਾਦਰ ਵਰੇਗੰਢ ਮੌਕੇ ਉਹਨਾਂ ਦੇ ਨਾਮ 'ਤੇ ਰੱਖਣ ਦਾਵਾਅਦਾ ਕਰ ਕੇ ਸ੍ਰੀ ਕੇਜਰੀਵਾਲ ਆਪਣਾ ਵਾਅਦਾ ਭੁੱਲ ਗਏਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਅਜਿਹਾ ਕਰ ਕੇ ਭਾਰਤ ਦੇ ਰਾਸ਼ਟੀ ਹੀਰੋ ਦਾ ਅਪਮਾਨ ਕੀਤਾ ਹੈ ਜਦਕਿ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਖੁਦ ਆਖਿਆ ਸੀ ਕਿ ਭਾਰਤ ਦੀ ਹੋਂਦ ਬਾਬਾ ਬੰਦਾ ਸਿੰਘ ਬਹਾਦਰ ਦੀ ਬਦੌਲਤ ਹੈ ਤੇ ਉਹ ਇਸ ਮਹਾਨ ਸਖ਼ਸੀਅਤ ਨੂੰ ਸਿਜਦਾ ਕਰਦੇ ਹਨ 
ਸ੍ਰ ਸਿਰਸਾ ਨੇ ਕਿਹਾ ਕਿ ਲੋਕ ਚਾਹੁੰਦੇ ਸਨ ਕਿ ਸ੍ਰੀ ਕੇਜਰੀਵਾਲ ਦੇ ਐਲਾਨ ਅਨੁਸਾਰ ਪੁਲ ਦਾ ਨਾਮ ਰੱਖਿਆ ਜਾਵੇ ਤੇ ਉਹਨਾਂ ਨੇ ਕਈ ਵਾਰ ਉਹਨਾਂ ਨੂੰ ਪੱਤਰ ਵੀ ਲਿਖੇ ਤੇ ਪੀਡਬਲਿਊ ਡੀ ਅਧਿਕਾਰੀਆਂ ਨੂੰ ਵੀ  ਹਦਾਇਤ ਕੀਤੀ ਕਿ ਪੁੱਲ 'ਤੇ ਬੋਰਡ ਲਗਾਏ ਜਾਣ ਪਰ ਅਜਿਹਾ ਜਾਪਦਾ ਸੀ ਕਿ ਕੇਜਰੀਵਾਲ ਨੇ ਮਨ ਬਣਾ ਲਿਆ ਸੀ ਕਿ ਪੁੱਲ ਦਾ ਨਾਮ ਬਾਬਾਬੰਦਾ ਸਿੰਘ ਬਹਾਦਰ ਦੇ ਨਾਮ'ਤੇ ਨਹੀਂ ਰੱਖਣ ਦੇਣਾਇਸੇ ਲਈ ਅਧਿਕਾਰੀਆਂ ਨੇ ਵੀ ਕਾਰਵਾਈ ਨਹੀਂ ਕੀਤੀ
ਉਹਨਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਹਨਾਂ ਨੇ ਪੁਲ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਣ ਦੇ ਬੋਰਡ ਲਗਾ ਦਿੱਤੇ ਹਨ ਅਤੇ ਇਸਮਗਰੋਂ ਇਹ ਪੁੱਲ ਬਾਬਾ ਬੰਦਾ ਸਿੰਘ ਬਹਾਦਰ ਪੁੱਲ ਦੇ ਨਾਮ 'ਤੇ ਜਾਣਿਆ  ਜਾਵੇਗਾ ਉਹਨਾਂ ਨੇ ਆਪ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ  ਉਹ ਮੌਜੂਦਾ ਸਥਿਤੀ ਵਿਚ ਕੋਈ ਵੀਤਬਦੀਲੀ ਕਰਨ ਤੋਂ ਗੁਰੇਜ਼ ਕਰੇ ਨਹੀਂ ਤਾਂ ਲੋਕ 'ਝੂਠੇ ਵਾਅਦਿਆਂਵਾਲੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ