Sunday, March 11, 2018

ਮਨਜਿੰਦਰ ਸਿੰਘ ਸਿਰਸਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਰੁਣਾਚਲ ਪ੍ਰਦੇਸ਼ ਨੇ ਆਨੰਦ ਮੈਰਿਜ ਐਕਟ ਲਾਗੂ ਲਈ ਦਿੱਤੀ ਸਹਿਮਤੀ

ਮਨਜਿੰਦਰ ਸਿੰਘ ਸਿਰਸਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਰੁਣਾਚਲ ਪ੍ਰਦੇਸ਼ ਨੇ ਆਨੰਦ ਮੈਰਿਜ ਐਕਟ ਲਾਗੂ ਲਈ ਦਿੱਤੀ ਸਹਿਮਤੀ

ਅਰੁਣਾਚਲ ਸਰਕਾਰ ਦਾ ਤਹਿ ਦਿਲੋਂ ਧੰਨਵਾਦ : ਸਿਰਸਾ

ਨਵੀਂ ਦਿੱਲੀ, 10 ਮਾਰਚ : ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਦਿੱਲੀ ਦੇ ਵਿਧਾਇਕਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਦਿੱਲੀ ਸਿੱਖਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ  ਸੂਬੇ ਵਿਚ ਆਨੰਦਮੈਰਿਜ ਐਕਟ ਲਾਗੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ

ਇਸ ਐਕਟ ਨੂੰ ਲਾਗੂ ਕਰਨ ਦੀ ਜਾਣਕਾਰੀ  ਦਿੰਦਿਆਂ ਕਾਨੂੰਨ ਤੇ ਨਿਆਂ ਵਿਭਾਗ ਦੇ ਡਿਪਟੀ ਸਕੱਤਰ ਨੇ ਮਹਿਲਾ ਤੇ ਬਾਲ ਵਿਕਾਸ ਸਕੱਤਰ ਨੂੰਲਿਖਿਆ ਹੈ ਕਿ ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਸ੍ਰੀ ਸਿਰਸਾ ਵੱਲੋਂ ਮਾਮਲੇ 'ਤੇ ਉਪਲਬਧ ਕਰਵਾਈ ਸੂਚਨਾ ਮਗਰੋਂ ਆਪਣਾ ਇਰਾਦਾ ਬਦਲਲਿਆ ਹੈ

ਇਸ ਪੱਤਰ ਵਿਚ ਲਿਖਿਆ ਹੈ ਕਿ ਸ੍ਰੀ ਸਿਰਸਾ ਵੱਲੋਂ ਇਸ ਮਾਮਲੇ 'ਤੇ ਪਹਿਲਾਂ ਵੀ ਪ੍ਰਤੀਨਿਧਤਾ ਪ੍ਰਾਪਤ ਹੋਈ ਸੀ ਪਰ ਸਰਕਾਰ ਨੇ ਫੈਸਲਾਕੀਤਾ ਸੀ ਕਿ ਰਾਜ ਵਿਚ ਸਿੱਖਾਂ ਦੀ ਗਿਣਤੀ ਘੱਟ ਹੋਣ ਦੇ ਮੱਦੇਨਜ਼ਰ ਆਨੰਦ ਮੈਰਿਜ ਐਕਟ ਲਾਗੂ ਨਾ ਕੀਤਾ ਜਾਵੇ ਪੱਤਰ ਮੁਤਾਬਕ ਮਾਮਲੇਦੀ ਦੁਬਾਰਾ  ਸਮੀਖਿਆ ਕੀਤੀ ਗਈ ਤੇ  ਪਾਇਆ ਗਿਆ ਕਿ ਸੋਧ ਐਕਟ 2012 ਦੀ ਧਾਰਾ 6 ਦੇ ਤਹਿਤ ਰਾਜ  ਸਰਕਾਰ ਸੂਬੇ ਵਿਚ ਐਕਟਤਹਿਤ ਸਿੱਖ ਭਾਈਚਾਰੇ ਦੇ ਵਿਆਹਾਂ ਦੀ ਰਜਿਸਟਰੇਸ਼ਨ ਵਾਸਤੇ ਨਿਯਮ ਬਣਾ ਸਕਦੀ ਹੈ

ਇਥੇ ਦੱਸਣਯੋਗ ਹੈ ਕਿ  ਅਰੁਣਾਚਲ ਪ੍ਰਦੇਸ਼ ਸਰਕਾਰ ਵੱਲੋਂ ਪਹਿਲਾਂ ਐਕਟ ਲਾਗੂ ਕਰਨ ਤੋਂ ਇਨਕਾਰ ਕਰਨ ਮਗਰੋਂ ਸ੍ਰੀ ਸਿਰਸਾ ਨੇ ਐਕਟਦੇ ਤਹਿਤ ਵਿਵਸਥਾਵਾਂ ਤੇ ਵੱਖ ਵੱਖ ਰਾਜਾਂ ਵੱਲੋਂ ਇਸ ਮਾਮਲੇ ਵਿਚ ਬਣਾਏ ਨਿਯਮਾਂ ਦੀ ਜਾਣਕਾਰੀ ਰਾਜ ਸਰਕਾਰ ਨੂੰ ਦਿੱਤੀ ਸੀ ਉਹਨਾਂਸਰਕਾਰ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਦੇਸ਼ ਦੀ ਸੰਸਦ ਨੇ ਇਹ ਐਕਟ ਪਾਸ ਕੀਤਾ ਹੈਇਸ ਲਈ ਸਾਰੇ ਰਾਜ ਬਿਨਾਂ ਰੁਕਾਵਟ ਦੇਇਸਨੂੰ ਲਾਗੂ ਕਰ ਸਕਦੇ ਹਨ

ਅਕਾਲੀ ਦਲ ਦੇ ਬੁਲਾਰੇ ਨੇ ਹੋਰ ਦੱਸਿਆ ਕਿ ਉਹਨਾਂ ਨੂੰ ਡਿਪਟੀ  ਸਕੱਤਰ ਨੇ ਦੱਸਿਆ ਕਿ ਅਰੁਣਚਲ ਪ੍ਰਦੇਸ਼ ਸਰਕਾਰ ਨੇ ਮਹਿਲਾ ਤੇ ਬਾਲਵਿਕਾਸ/ਸਮਾਜਿਕ ਨਿਆਂ ਵਿਭਾਗ ਨੂੰ ਆਖਿਆ ਹੈ ਕਿ ਉਹ ਸਿੱਖ ਭਾਈਚਾਰੇ ਦੇ ਵਿਆਹਾਂ ਦੀ ਰਜਿਸਟਰੇਸ਼ਨ ਵਾਸਤੇ ਨਿਯਮ ਤਿਆਰ ਕਰਨਲਈ ਕਦਮ ਚੁੱਕੇ ਅਤੇ ਦੱਸਿਆ ਕਿ ਇਸ ਤਜਵੀਜ਼ ਨੂੰ ਰਾਜ ਸਰਕਾਰ ਦੇ ਕਾਨੂੰਨ ਕਮਿਸ਼ਨਰ ਤੋਂ ਪਹਿਲਾਂ ਹੀ ਪ੍ਰਵਾਨਗੀ ਮਿਲ ਚੁੱਕੀ ਹੈ

ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਅਰੁਣਾਚਲ ਪ੍ਰਦੇਸ਼ ਸਰਕਾਰ ਵੱਲੋਂ ਉਹਨਾਂ ਦੀ ਅਪੀਲ 'ਤੇ ਪਹਿਲੇ ਫੈਸਲੇ ਦੀ ਸਮੀਖਿਆਕਰਨ ਦੀ ਵਿਖਾਈ ਉਦਾਰਤਾ ਤੇ ਐਕਟ ਲਾਗੂ ਦੀ ਪ੍ਰਵਾਨਗੀ ਦੇਣ ਲਈ ਉਸਦਾ ਤਹਿ ਦਲੋਂ ਧੰਨਵਾਦ ਕੀਤਾ  ਉਹਨਾਂ ਕਿਹਾ ਕਿ ਭਾਵੇਂ ਰਾਜਵਿਚ ਸਿੱਖਾਂ ਦੀ ਗਿਣਤੀ ਘੱਟ ਹੋ ਸਕਦੀ ਹੈ ਪਰ ਇਹ ਮਾਮਲਾ ਸਿੱਖ ਭਾਈਚਾਰੇ ਲਈ ਧਰਮ ਤੇ ਭਾਵਨਾਵਾਂ ਨਾਲ ਜੁੜਿਆ ਹੈ ਤੇ ਹਰ ਸਿੱਖ ਜੋੜੇਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਵਿਆਹਾਂ ਦੀ ਰਜਿਸਟਰੇਸ਼ਨ ਐਕਟ ਦੇ ਤਹਿਤ ਕੀਤੀ ਜਾਵੇ

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ  ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਸੁਫਨਾ ਸੀ ਕਿ ਇਹ ਐਕਟ ਸਾਰੇ ਭਾਰਤ ਵਿਚਲਾਗੂ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਹੁਣ ਤੱਕ ਇਹ ਪ੍ਰਮੁੱਖ ਰਾਜਾਂ ਵਿਚ ਲਾਗੂ ਹੋ ਚੁੱਕਾ ਹੈ ਤੇ ਬਾਕੀ ਰਹਿੰਦੇ ਰਾਜਾਂਵਿਚ ਵੀ ਸਾਲ ਦੇ ਅਖੀਰ ਤੱਕ ਲਾਗੂ ਹੋ ਜਾਵੇਗਾ।  PR

No comments: