ਨਵੀਂ ਦਿੱਲੀ, 4 ਨਵੰਬਰ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਉਦੱਮ ਸਦਕਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ'ਖਿਚੜੀ' ਨੇ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਜਦੋਂ ਵਿਸ਼ਵ ਪ੍ਰਸਿੱਧ ਸ਼ੈਫ ਸੰਜੀਵ ਕਪੂਰ ਵੱਲੋਂ ਤਿਆਰ ਕੀਤੀ 918 ਕਿਲੋ ਦੀ ਖਿਚੱੜੀ ਨੂੰ ਗਿੰਨੀਜ਼ ਬੁੱਕ ਆਫ ਵਰਲਡਰਿਕਾਰਡਜ਼ ਵੱਲੋਂ ਨਵੇਂ ਰਿਕਾਰਡ ਲਈ ਮਾਨਤਾ ਦੇ ਦਿੱਤੀ ਗਈ।
ਇਹ ਖਿਚੱੜੀ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਏਮਜ਼ ਦੇਬਾਹਰ ਲਿਜਾਈ ਗਈ ਜਿਥੇ ਸੰਗਤ ਨੂੰ ਲੰਗਰ ਵਜੋਂ ਵਰਤਾਈ ਗਈ। ਯੂਥ ਅਕਾਲੀ ਦਲ ਦੇ ਵਰਕਰਾਂ ਨੇ ਇਹ ਖਿੱਚੜੀ ਲੰਗਰ ਵਰਤਾਉਣ ਦੀ ਸੇਵਾ ਕੀਤੀ ਤੇ ਹਾਜ਼ਰ ਸੰਗਤ ਨੇ ਇਸਸੇਵਾ ਦੀ ਰਜਵੀਂ ਤਾਰੀਫ ਕੀਤੀ।
ਇਸ ਮੌਕੇ ਸ੍ਰੀ ਸਿਰਸਾ ਨੇ ਕਿਹਾ ਕਿ ਅੱਜ ਦਾ ਪਵਿੱਤਰ ਦਿਹਾੜਾ ਜੋ ਦੁਨੀਆਂ ਭਰ ਵਿਚ ਪੂਰੀ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਸਾਡੇ ਲਈ ਹੋਰਯਾਦਗਾਰੀ ਹੋਰ ਨਿਬੜਿਆ ਹੈ ਕਿਉਂਕਿ ਅੱਜ ਵਿਸ਼ਵ ਰਿਕਾਰਡ ਸਥਾਪਿਤ ਹੋਇਆ
ਹੈ। ਉਹਨਾਂ ਕਿਹਾ ਕਿ ਇਸ ਮੌਕੇ ਸੰਗਤ ਦੀ ਸੇਵਾ ਨਾਲੋਂ ਵੱਡੀ ਸੇਵਾ ਤੇ ਪਵਿੱਤਰ ਕਾਰਜ ਹੋਰਕੋਈ ਨਹੀਂ ਹੋ ਸਕਦਾ ਤੇ ਵਿਸ਼ਵ ਰਿਕਾਰਡ ਵਾਲੀ ਖਿਚੱੜੀ ਸੰਗਤ ਨੂੰ ਵਰਤਾਉਣੀ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰੀ ਸਰਵਜੀਤ ਸਿੰਘ ਵਿਰਕ ਤੇ ਜਸਮੈਨ ਸਿੰਘ ਨੋਨੀ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਆਗੂਜਸਪ੍ਰੀਤ ਸਿੰਘ ਵਿੱਕੀ ਮਾਨ, ਗੁਰਪ੍ਰੀਤ ਸਿੰਘ ਬੱਗਾ, ਤਰੁਣਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸ਼ੰਟੀ, ਜਸਵੀਰ ਸਿੰਘ, ਜਪਨੀਤ ਸਿੰਘ, ਪ੍ਰਭਜੋਤ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਰਾਜਾ, ਅਮਨਗੰਭੀਰ, ਗਗਨਦੀਪ ਸਿੰਘ, ਚਰਨਦੀਪ ਸਿੰਘ ਅਤੇ ਤਵਿੰਦਰ ਸਿੰਘ ਸਿਰਸਾ ਵੀ ਹਾਜ਼ਰ ਸਨ। PR
No comments:
Post a Comment