Monday, December 25, 2017

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਬਣਾਏ ਰੈਨ ਬਸੇਰੇ


ਦਿੱਲੀ  ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ
ਬਣਾਏ ਰੈਨ ਬਸੇਰੇ

ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਾਂਗੇ : ਮਨਜੀਤ ਸਿੰਘ ਜੀ. ਕੇ, ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 24 ਦਸੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈ ਐਸ ਬੀ
ਟੀ ਕਸ਼ਮੀਰੀ ਗੇਟ ਵਿਖੇ ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਰੈਨ ਬਸੇਰੇ ਬਣਾ
ਦਿੱਤੇ ਹਨ। ਇਹ ਕਾਰਵਾਈ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ
ਸਿੰਘ ਸਿਰਸਾ, ਭਾਜਪਾ ਦਿੱਲੀ ਦੇ ਪ੍ਰਧਾਨ ਸ੍ਰੀ ਮਨੋਜ ਤਿਵਾੜੀ ਤੇ ਵਿਧਾਇਕ ਸ੍ਰੀ ਕਪਿਲ
ਮਿਸ਼ਰਾ ਵੱਲੋਂ ਯਮੁਨਾ ਬਜ਼ਾਰ, ਆਈ ਐਸ ਬੀ ਟੀ ਤੇ ਗੀਤਾ ਘਾਟ ਵਿਖੇ ਸ਼ੁੱਕਰਵਾਰ ਤੇ
ਸ਼ਨੀਵਾਰ ਦੀ ਰਾਤ ਨੂੰ ਇਹਨਾਂ ਬੇਘਰੇ ਲੋਕਾਂ ਦੀਸਥਿਤੀ ਜਾਨਣ ਲਈ ਰਾਤ ਭਰ ਚੈਕਿੰਗ ਕਰਨ
ਤੋਂ ਬਾਅਦ ਹੋਈ ਹੈ।

ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜਦੋਂ ਉਹ ਇਹਨਾਂ ਥਾਵਾਂ 'ਤੇ ਪਹੁੰਚੇ
ਜਿਥੇ ਬੇਘਰੇ ਲੋਕ ਖੁਲ•ੇ ਵਿਚ ਰਾਤਾਂ ਗੁਜਾਰਨ ਲਈ ਮਜਬੂਰ ਸਨ ਤੇ ਠੰਢ ਨਾਲ ਕੰਬ ਰਹੇ
ਸਨ ਤਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਤੁਰੰਤ ਫੈਸਲਾ ਲਿਆ ਕਿ ਜਿਥੇ ਪੁੱਲਾਂ ਥੱਲੇ ਤੇ
ਹੋਰ ਥਾਵਾਂ 'ਤੇ ਇਹ ਲੋਕ ਇਸ ਵੇਲੇ ਰਹਿ ਰਹੇ ਹਨ, ਉਥੇ ਰੈਨ ਬਸੇਰੇ ਬਣਾਏ ਜਾਣ।
ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣਾ ਸਟਾਫ ਤੇ ਵਾਲੰਟੀਅਰ ਇਸ ਕੰਮ
ਵਾਸਤੇ ਲਗਾ ਦਿੱਤੇ ਜਿਹਨਾਂ ਨੇ ਟੈਂਟ ਤੇ ਹੋਰ ਸਮਾਨਦੀ ਵਰਤੋਂ ਕਰਦਿਆਂ 20 ਘੰਟਿਆਂ ਦੇ
ਅੰਦਰ ਅੰਦਰ ਇਹ ਰੈਨ ਬਸੇਰੇ ਤਿਆਰ ਕਰਵਾ ਦਿੱਤੇ ਤੇ ਸ਼ਨੀਵਾਰ ਸ਼ਾਮ ਤੱਕ ਇਹ ਬਣ ਕੇ ਤਿਆਰ
ਹੋ ਗਏ। ਉਹਨਾਂ ਕਿਹਾ ਕਿ ਜੇਕਰ ਦਿੱਲੀ  ਗੁਰਦੁਆਰਾ ਕਮੇਟੀ ਇਹ ਕੰਮ ਕਰ ਸਕਦੀ ਹੈ ਤਾਂ
ਫਿਰ ਆਪ ਸਰਕਾਰ ਨੂੰ ਇਹ ਕੰਮ ਕਰਨ ਤੋਂ ਕੌਣ ਰੋਕ ਰਿਹਾ ਹੈ ?

ਦਿੱਲੀ ਦੇ ਵਿਧਾਇਕ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਬੇਘਰੇ ਲੋਕਾਂ ਵਾਸਤੇ ਰੈਨ ਬਸੇਰੇ
ਬਣਾਉਣ ਵਿਚ ਬੁਰੀ ਤਰ•ਾਂ ਅਸਫਲ ਰਹੀ ਭਾਵੇਂ ਕਿ ਇਸਨੇ ਇਸ ਵਾਸਤੇ ਬਜਟ ਵਿਚ ਵੀ ਵਾਧਾ
ਕੀਤਾ ਸੀ। ਉਹਨਾਂ ਦੱਸਿਆ ਕਿ  ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਵਾਈ ਮਗਰੋਂ ਹੁਣ ਡੀ
ਯੂ ਐਸ ਆਈ ਬੀ ਵੱਲੋਂ ਵੀ ਕੰਮ ਸ਼ੁਰੂ ਕੀਤਾ ਗਿਆ ਤੇ ਰੈਨ ਬਸੇਰੇ ਬਣਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇਨ•ਾਂ ਲਈ ਕੰਬਲ ਤੇ ਰਜਾਈਆਂ ਦਾ
ਪ੍ਰਬੰਧ ਕਰਨ ਦੇ ਨਾਲ ਨਾਲਮੈਡੀਕਲ ਸਹੂਲਤਾਂ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ।
ਉਹਨਾਂ ਕਿਹਾ ਕਿ ਸਾਨੂੰ ਇਹ ਵੇਖ ਕੇ ਦੁੱਖ ਹੋਇਆ ਕਿ ਇਹ ਲੋਕ ਕੁੱਤਿਆਂ ਤੇ ਹੋਰ
ਜਾਨਵਰਾਂ ਦੇ ਨਾਲ ਸੁੱਤੇ ਹੋਏ ਸਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ ਤੇ ਸ੍ਰੀ ਸਿਰਸਾ ਨੇ
ਇਹ ਵੀ ਕਿਹਾ ਕਿ ਉਹ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕਰਦੇ ਰਹਿਣਗੇ ਤੇ ਪਰਮਾਤਮਾ ਦਾ
ਸ਼ੁਕਰਾਨਾ ਕਰਦੇ ਹਨ  ਕਿ ਇਹ ਸੇਵਾ ਉਹਨਾਂ ਦੇ ਹਿੱਸੇ ਆਈ ਹੈ। ਉਹਨਾਂ ਕਿਹਾ ਕਿ ਭਾਵੇਂ
ਕਿ ਇਹ ਕੰਮ ਦਿੱਲੀ ਸਰਕਾਰ ਦਾ ਹੈ ਕਿ ਉਹ ਮਾੜੇ ਮੌਸਮ ਦੇ ਹਾਲਾਤ ਤੋਂ ਬੇਘਰੇ ਲੋਕਾਂ
ਨੂੰ ਬਚਾਉਣ ਵਾਸਤੇ ਕੰਮ ਕਰੇ ਪਰ ਆਪ ਸਰਕਾਰ ਦੇ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ
ਪੂਰੀਆਂ ਕਰਨ ਵਿਚ ਅਸਫਲ ਰਹਿਣ 'ਤੇਦਿੱਲੀ ਗੁਰਦੁਆਰਾ ਕਮੇਟੀ ਨੇ ਇਹ ਸੇਵ ਸੁਰੂ ਕਰ
ਦਿੱਤੀ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ ਨ ਹਿਕਾ ਕਿ ਦਿੱਲੀ
ਗੁਰਦੁਆਰਾ ਕਮੇਟੀ ਵੱਲੋਂ ਦਿੱਲੀ ਦੇ ਲੋਕਾਂ ਲਈ ਜਿੰਨ ਰੈਨ ਬਸੇਰਿਆਂ ਦੀ ਜਰੂਰਤ ਹੋਈ,
ਉਸਾਰੇ ਜਾਣਗੇ। ਉਹਨਾਂ ਕਿਹਾ ਕਿ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਵਾਲੰਟੀਅਰ ਦੁਨੀਆ
ਦੇ ਵੱਖ ਵੱਖ ਹਿੱਸਿਆਂ ਵਿਚ ਸੇਵਾ ਕਰ ਰਹੇ ਹਨ ਤਾਂ ਫਿਰ ਦਿੱਲੀ ਦੇ ਮਾਮਲੇ ਵਿਚ ਅਸੀਂ
ਪਿੱਛੇ ਕਿਵੇਂ ਰਹਿ ਸਕਦੇ ਹਾਂ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ
ਖਰਾਬ ਮੌਸਮ ਤੇ ਦਿੱਲੀ ਸਰਕਾਰ ਦੀ ਬੇਰੁਖੀ ਕਾਰਨ100 ਤੋਂ ਵੱਧ ਲੋਕ ਜਾਨ ਗੁਆ ਚੁੱਕੇ
ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਅਰਾ ਕਮੇਟ ਦਿੱਲੀ ਵਿਚ ਕੀਮਤੀ ਮਨੁੱਖੀ ਜਾਨਾਂ
ਬਚਾਉਣ ਵਾਸਤੇ ਹਰ ਲੋੜੀਂਦਾ ਕਦਮ ਚੁੱਕੇਗੀ।  PR

Sunday, December 24, 2017

Why they can't adhere to even the basic norms in this most polluted city? - News - Dainik Bhaskar


Why our Rules are for the General Public only & not for those who have the responsibility to see, that rules are being followed? Why they can't adhere to even the basic norms in this most polluted city? - asks, B S Vohra, Environment Activist

Thursday, December 21, 2017

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਚ ਪੱਧਰੀ ਵਫਦ ਵੱਲੋਂ ਪਾਕਿਸਤਾਨ ਹਾਈ ਕਮਿਸ਼ਨਰ ਨਾਲ ਮੁਲਾਕਾਤ ਜਬਰੀ ਧਰਮ ਪਰਿਵਰਤਨ ਦਾ ਮਾਮਲਾ ਉਠਾਇਆ

ਸਿੱਖ ਮਾਮਲਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਰਗ ਦਰਸ਼ਨ ਅਨੁਸਾਰ ਚੱਲਣ ਦੀ ਅਪੀਲ
ਅਕਾਲੀ ਦਲ ਦੇ ਪ੍ਰਧਾਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਵੀ ਉਠਾਇਆ ਮੁੱਦਾ
ਧਰਮ ਪਰਿਵਰਤਨ ਮਾਮਲੇ ਵਿਚ ਸ਼ਾਮਲ ਅਫਸਰ ਮੁਅੱਤਲ ਕੀਤਾਮਾਮਲੇ ਦੀ ਉਚ ਪੱਧਰੀ ਜਾਂਚ ਲਈ ਕਮੇਟੀ ਬਣਾਈਪਾਕਿਸਤਾਨ ਹਾਈ ਕਮਿਸ਼ਨਰ
ਨਵੀਂ ਦਿੱਲੀ, 20 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਉਚਪੱਧਰੀ ਵਫਦ ਨੇ ਅੱਜ ਪਾਕਿਸਤਾਨ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਉੱਤਰ ਪੱਛਮੀ ਸਰਹੱਦੀ ਸੂਬੇ ਵਿਚਸਿੱਖਾਂ ਨੂੰ ਜਬਰੀ ਇਸਲਾਮ ਧਰਮ ਅਪਣਾਉਣ ਦੇ ਮਾਮਲਿਆਂ ਵਿਚ ਪਾਕਿਸਤਾਨ ਸਰਕਾਰ ਤੋਂ ਤੁਰੰਤ ਦਖਲ ਦੀ ਮੰਗਕਰਦਿਆਂ ਇਹਨਾਂ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ

ਇਸ ਵਫਦ ਵਿਚ ਮੈਂਬਰ ਪਾਰਲੀਮੈਂਟ ਸ੍ਰੀ ਬਲਵਿੰਦਰ ਸਿੰਘ ਭੂੰਦੜਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾਚੇਅਰਮੈਨ ਸ੍ਰ ਤਰਲੋਚਨ ਸਿੰਘਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀਕੇਅਤੇਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਅੱਤੇ .ਪਰਮਜੀਤ ਸਿੰਘ ਚੰਢੋਕ,ਕਾਰਜਕਾਰੀ ਮੇਂਬਰ  ਵੀ ਸ਼ਾਮਲ ਸਨ

ਇਸ ਵਫਦ ਨੇ  ਹਾਈ ਕਮਿਸ਼ਨਰ ਨੂੰ ਆਖਿਆ ਕਿ ਸਿੱਖਾਂ ਨੂੰ ਜਬਰੀ ਇਸਲਾਮ ਧਰਮ ਕਬੂਲਣ ਲਈ ਦਬਾਅ ਪਾਉਣ ਦੀਥਾਂ ਪਾਕਿਸਤਾਨ ਨੂੰ ਇਹਨਾਂ ਬਹਾਦਰ ਸਿੱਖ ਪਰਿਵਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜਿਹਨਾਂ ਨੇ 1947 ਵਿਚਭਾਰਤ ਆਉਣ ਨਾਲੋਂ ਪਾਕਿਸਤਾਨ ਵਿਚ ਰਹਿਣ ਨੂੰ ਤਰਜੀਹ ਦਿੱਤੀ ਤੇ ਆਪਣੇ ਪਿੰਡਾਂ ਵਿਚ ਰਹਿਣ ਵਾਸਤੇ ਆਪਣੀਆਂਜਾਨਾਂ ਜੋਖ਼ਮ ਵਿਚ ਪਾਈਆਂ 

ਵਫਦ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਵਿਚ ਕਸੂਰਵਾਰ ਲੋਕਾਂ ਖਿਲਾਫ ਬਿਨਾਂਦੇਰੀ ਦੇ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ  ਇਸਨੇ ਇਹ ਵੀ ਮੰਗਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਨੂੰ ਇਹਨਾਂ ਪਰਿਵਾਰਾਂ ਨਾਲ ਮਿਲਣ ਦੀ ਪ੍ਰਵਾਨਗੀ ਦਿੱਤੀਜਾਵੇ

ਸ੍ਰੀ ਬਾਦਲ ਨੇ ਪਾਕਿਸਤਾਨ ਹਾਈ ਕਮਿਸ਼ਨਰ ਦੇ ਧਿਆਨ ਵਿਚ ਇਹ ਵੀ ਲਿਆਂਦਾ  ਕਿ  ਸ੍ਰੀ ਅਕਾਲ ਤਖਤ ਸਾਹਿਬਸਿੱਖਾਂ ਦੀ ਸਰਵਉਚ ਅਦਾਲਤ ਹੈ ਤੇ ਇਸ ਵੱਲੋਂ ਇਤਿਹਾਸਕ ਸਿੱਖ ਸਮਾਗਮਾਂ ਦੀਆਂ  ਤੈਅ ਤਾਰੀਕਾਂ ਹੀ ਪਾਕਿਸਤਾਨਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਹਨ  

ਉਹਨਾਂ ਕਿਹਾ ਕਿ ਧਾਰਮਿਕ ਮਾਮਲਿਆਂ ਵਿਚ ਸਿੱਖਾਂ ਵਿਚ ਦੁਫੇੜ ਪੁਆਉਣਦੀ ਥਾਂ ਪਾਕਿਸਤਾਨ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਿੱਖਾਂ ਦੀਚੁਣੀ ਹੋਈ ਸਰਵ ਉਚ ਸੰਸਥਾ ਹੈ  ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਕੁਝ ਅਣਚੁਣੇ ਪ੍ਰਤੀਨਿਧਾਂ ਦੇ ਛੋਟੇ ਜਿਹੇ ਟੋਲੇ ਨੂੰਪਾਕਿਸਤਾਨ ਸਰਕਾਰ ਤਰਜੀਹ ਦੇ ਰਹੀ ਹੈ ਤੇ ਉਹਨਾਂ ਅਪੀਲ ਕੀਤੀ ਕਿ  ਸਿੱਖਾਂ ਨਾਲ ਸਬੰਧਤ ਮਾਮਲਿਆਂ ਦੇ ਹੱਲਲਈ ਸਿਰਫ ਸ਼੍ਰੋਮਣੀ ਕਮੇਟੀ ਨਾਲ ਹੀ ਸਲਾਹ ਮਸ਼ਵਰਾ ਕੀਤਾ ਜਾਵੇ

ਪਾਕਿਸਤਾਨ ਹਾਈ ਕਮਿਸ਼ਨਰ ਨੇ ਮਿਲਣ ਆਏ ਵਫਦ ਨੂੰ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਦੇ ਇਕ ਅਫਸਰ ਦੀ ਸਿੱਖਾਂਨਾਲ ਤਲਖ ਕਲਾਮੀ ਹੋਈ ਸੀ ਉਹਨਾਂ ਦੱਸਿਆ ਕਿ ਉਕਤ ਅਫਸਰ ਨੂੰ ਇਤਰਾਜ਼ਯੋਗ ਸ਼ਬਦਾਵਲੀ ਵਰਤਣ 'ਤੇ ਤੁਰੰਤਮੁਅੱਤਲ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਪੜਤਾਲ ਵਾਸਤੇ ਇਕ ਉਚ ਪੱਧਰੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈਜਿਸਨੂੰ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਨੂੰ ਕਿਹਾ ਗਿਆ ਹੈ 

ਉਹਨਾਂ ਨੇ ਵਫਦ ਨੂੰ ਆਖਿਆ ਕਿ ਉਹ ਵੱਖ ਵੱਖ ਮੁਲਕਾਂਵਿਚ ਰਹਿੰਦੇ ਸਿੱਖਾਂ ਨੂੰ ਭਰੋਸਾ ਦੁਆ ਸਕਦੇ ਹਨ ਕਿ ਪਾਕਿਸਤਾਨ ਵਿਚ ਰਹਿੰਦੇ ਸਿੱਖ  ਦੇਸ਼ ਦਾ ਹਿੱਸਾ ਹਨ ਤੇ ਉਹਨਾਂ ਨੂੰਇਸ ਮਾਮਲੇ ਵਿਚ ਕਦੇ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ
ਸ੍ਰੀ ਬਾਦਲ ਨੇ ਪਾਕਿਸਤਾਨ ਹਾਈ ਕਮਿਸ਼ਨਰ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤ ਕਿ ਸਿੱਖ ਭਾਈਚਾਰੇ ਦੇ ਮੈਂਬਰਬਿਨਾਂ ਖੌਫ ਤੇ ਨਫਰਤ ਦੇ ਉਸ ਮੁਲਕ ਵਿਚ ਰਹਿ ਸਕਣਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸਾਂ ਮੁਤਾਬਕਸਿੱਖ ਤਿਓਹਾਰ ਮਨਾ ਸਕਣਗੇ

ਇਸ ਦੌਰਾਨ ਸ੍ਰੀ ਬਾਦਲ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਕੋਲ ਵੀ ਇਹ ਮਾਮਲਾ ਉਠਾਇਆ ਜਿਹਨਾਂ ਨੇਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹ ਪਾਕਿਸਤਾਨ ਸਰਕਾਰ ਕੋਲ ਢੁਕਵੇਂ ਪੱਧਰ  'ਤੇ ਇਹ ਮਾਮਲਾਉਠਾਉਣਗੇ ਅਤੇ ਉਸ ਮੁਲਕ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਹਰ ਹੀਲੇ ਯਕੀਨੀ ਬਣਾਈ ਜਾਵੇਗੀ। PR