ਸਿੱਖ ਮਾਮਲਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਰਗ ਦਰਸ਼ਨ ਅਨੁਸਾਰ ਚੱਲਣ ਦੀ ਅਪੀਲ
ਅਕਾਲੀ ਦਲ ਦੇ ਪ੍ਰਧਾਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਵੀ ਉਠਾਇਆ ਮੁੱਦਾ
ਧਰਮ ਪਰਿਵਰਤਨ ਮਾਮਲੇ ਵਿਚ ਸ਼ਾਮਲ ਅਫਸਰ ਮੁਅੱਤਲ ਕੀਤਾ, ਮਾਮਲੇ ਦੀ ਉਚ ਪੱਧਰੀ ਜਾਂਚ ਲਈ ਕਮੇਟੀ ਬਣਾਈ: ਪਾਕਿਸਤਾਨ ਹਾਈ ਕਮਿਸ਼ਨਰ
ਨਵੀਂ ਦਿੱਲੀ, 20 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਉਚਪੱਧਰੀ ਵਫਦ ਨੇ ਅੱਜ ਪਾਕਿਸਤਾਨ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਉੱਤਰ ਪੱਛਮੀ ਸਰਹੱਦੀ ਸੂਬੇ ਵਿਚਸਿੱਖਾਂ ਨੂੰ ਜਬਰੀ ਇਸਲਾਮ ਧਰਮ ਅਪਣਾਉਣ ਦੇ ਮਾਮਲਿਆਂ ਵਿਚ ਪਾਕਿਸਤਾਨ ਸਰਕਾਰ ਤੋਂ ਤੁਰੰਤ ਦਖਲ ਦੀ ਮੰਗਕਰਦਿਆਂ ਇਹਨਾਂ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ।
ਇਸ ਵਫਦ ਵਿਚ ਮੈਂਬਰ ਪਾਰਲੀਮੈਂਟ ਸ੍ਰੀ ਬਲਵਿੰਦਰ ਸਿੰਘ ਭੂੰਦੜ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾਚੇਅਰਮੈਨ ਸ੍ਰ ਤਰਲੋਚਨ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ. ਅਤੇਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਅੱਤੇ ਸ.ਪਰਮਜੀਤ ਸਿੰਘ ਚੰਢੋਕ,ਕਾਰਜਕਾਰੀ ਮੇਂਬਰ ਵੀ ਸ਼ਾਮਲ ਸਨ।
ਇਸ ਵਫਦ ਨੇ ਹਾਈ ਕਮਿਸ਼ਨਰ ਨੂੰ ਆਖਿਆ ਕਿ ਸਿੱਖਾਂ ਨੂੰ ਜਬਰੀ ਇਸਲਾਮ ਧਰਮ ਕਬੂਲਣ ਲਈ ਦਬਾਅ ਪਾਉਣ ਦੀਥਾਂ ਪਾਕਿਸਤਾਨ ਨੂੰ ਇਹਨਾਂ ਬਹਾਦਰ ਸਿੱਖ ਪਰਿਵਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜਿਹਨਾਂ ਨੇ 1947 ਵਿਚਭਾਰਤ ਆਉਣ ਨਾਲੋਂ ਪਾਕਿਸਤਾਨ ਵਿਚ ਰਹਿਣ ਨੂੰ ਤਰਜੀਹ ਦਿੱਤੀ ਤੇ ਆਪਣੇ ਪਿੰਡਾਂ ਵਿਚ ਰਹਿਣ ਵਾਸਤੇ ਆਪਣੀਆਂਜਾਨਾਂ ਜੋਖ਼ਮ ਵਿਚ ਪਾਈਆਂ।
ਵਫਦ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਵਿਚ ਕਸੂਰਵਾਰ ਲੋਕਾਂ ਖਿਲਾਫ ਬਿਨਾਂਦੇਰੀ ਦੇ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸਨੇ ਇਹ ਵੀ ਮੰਗਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਨੂੰ ਇਹਨਾਂ ਪਰਿਵਾਰਾਂ ਨਾਲ ਮਿਲਣ ਦੀ ਪ੍ਰਵਾਨਗੀ ਦਿੱਤੀਜਾਵੇ।
ਸ੍ਰੀ ਬਾਦਲ ਨੇ ਪਾਕਿਸਤਾਨ ਹਾਈ ਕਮਿਸ਼ਨਰ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਸ੍ਰੀ ਅਕਾਲ ਤਖਤ ਸਾਹਿਬਸਿੱਖਾਂ ਦੀ ਸਰਵਉਚ ਅਦਾਲਤ ਹੈ ਤੇ ਇਸ ਵੱਲੋਂ ਇਤਿਹਾਸਕ ਸਿੱਖ ਸਮਾਗਮਾਂ ਦੀਆਂ ਤੈਅ ਤਾਰੀਕਾਂ ਹੀ ਪਾਕਿਸਤਾਨਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਹਨ।
ਉਹਨਾਂ ਕਿਹਾ ਕਿ ਧਾਰਮਿਕ ਮਾਮਲਿਆਂ ਵਿਚ ਸਿੱਖਾਂ ਵਿਚ ਦੁਫੇੜ ਪੁਆਉਣਦੀ ਥਾਂ ਪਾਕਿਸਤਾਨ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਿੱਖਾਂ ਦੀਚੁਣੀ ਹੋਈ ਸਰਵ ਉਚ ਸੰਸਥਾ ਹੈ। ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਕੁਝ ਅਣਚੁਣੇ ਪ੍ਰਤੀਨਿਧਾਂ ਦੇ ਛੋਟੇ ਜਿਹੇ ਟੋਲੇ ਨੂੰਪਾਕਿਸਤਾਨ ਸਰਕਾਰ ਤਰਜੀਹ ਦੇ ਰਹੀ ਹੈ ਤੇ ਉਹਨਾਂ ਅਪੀਲ ਕੀਤੀ ਕਿ ਸਿੱਖਾਂ ਨਾਲ ਸਬੰਧਤ ਮਾਮਲਿਆਂ ਦੇ ਹੱਲਲਈ ਸਿਰਫ ਸ਼੍ਰੋਮਣੀ ਕਮੇਟੀ ਨਾਲ ਹੀ ਸਲਾਹ ਮਸ਼ਵਰਾ ਕੀਤਾ ਜਾਵੇ।
ਪਾਕਿਸਤਾਨ ਹਾਈ ਕਮਿਸ਼ਨਰ ਨੇ ਮਿਲਣ ਆਏ ਵਫਦ ਨੂੰ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਦੇ ਇਕ ਅਫਸਰ ਦੀ ਸਿੱਖਾਂਨਾਲ ਤਲਖ ਕਲਾਮੀ ਹੋਈ ਸੀ। ਉਹਨਾਂ ਦੱਸਿਆ ਕਿ ਉਕਤ ਅਫਸਰ ਨੂੰ ਇਤਰਾਜ਼ਯੋਗ ਸ਼ਬਦਾਵਲੀ ਵਰਤਣ 'ਤੇ ਤੁਰੰਤਮੁਅੱਤਲ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਪੜਤਾਲ ਵਾਸਤੇ ਇਕ ਉਚ ਪੱਧਰੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈਜਿਸਨੂੰ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਨੂੰ ਕਿਹਾ ਗਿਆ ਹੈ।
ਉਹਨਾਂ ਨੇ ਵਫਦ ਨੂੰ ਆਖਿਆ ਕਿ ਉਹ ਵੱਖ ਵੱਖ ਮੁਲਕਾਂਵਿਚ ਰਹਿੰਦੇ ਸਿੱਖਾਂ ਨੂੰ ਭਰੋਸਾ ਦੁਆ ਸਕਦੇ ਹਨ ਕਿ ਪਾਕਿਸਤਾਨ ਵਿਚ ਰਹਿੰਦੇ ਸਿੱਖ ਦੇਸ਼ ਦਾ ਹਿੱਸਾ ਹਨ ਤੇ ਉਹਨਾਂ ਨੂੰਇਸ ਮਾਮਲੇ ਵਿਚ ਕਦੇ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਬਾਦਲ ਨੇ ਪਾਕਿਸਤਾਨ ਹਾਈ ਕਮਿਸ਼ਨਰ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤ ਕਿ ਸਿੱਖ ਭਾਈਚਾਰੇ ਦੇ ਮੈਂਬਰਬਿਨਾਂ ਖੌਫ ਤੇ ਨਫਰਤ ਦੇ ਉਸ ਮੁਲਕ ਵਿਚ ਰਹਿ ਸਕਣਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸਾਂ ਮੁਤਾਬਕਸਿੱਖ ਤਿਓਹਾਰ ਮਨਾ ਸਕਣਗੇ।
ਇਸ ਦੌਰਾਨ ਸ੍ਰੀ ਬਾਦਲ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਕੋਲ ਵੀ ਇਹ ਮਾਮਲਾ ਉਠਾਇਆ ਜਿਹਨਾਂ ਨੇਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹ ਪਾਕਿਸਤਾਨ ਸਰਕਾਰ ਕੋਲ ਢੁਕਵੇਂ ਪੱਧਰ 'ਤੇ ਇਹ ਮਾਮਲਾਉਠਾਉਣਗੇ ਅਤੇ ਉਸ ਮੁਲਕ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਹਰ ਹੀਲੇ ਯਕੀਨੀ ਬਣਾਈ ਜਾਵੇਗੀ। PR
No comments:
Post a Comment