Thursday, October 16, 2014

Mission Excellence : Training for GHPS Faculty Members by Helga Todd Foundation ( UK)




ਦਿੱਲੀ ਕਮੇਟੀ ਨੇ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਆਪਣੇ ਅਧਿਆਪਕਾਂ ਨੂੰ ਕਰਵਾਈ
ਟ੍ਰੇਨਿੰਗ ਕਰਨ ਵਾਲੇ ਅਧਿਆਪਕਾਂ ਨੂੰ ਦਿੱਤੇ ਗਏ ਸਰਟੀਫਿਕੇਟ
ਨਵੀਂ ਦਿੱਲੀ : 15-10-14 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ `ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣ ਵਾਸਤੇ ਚਲਾਏ ਜਾ ਰਹੇ "ਮਿਸ਼ਨ ਐਕਸੀਲੈਂਸ" ਦੇ ਤਹਿਤ ਪਹਿਲੇ ਬੈਚ ਦੌਰਾਨ 107 ਅਧਿਆਪਕਾਂ ਨੂੰ ਯੂ.ਕੇ. ਦੀ ਹੈਲਗਾ ਟੋਡ ਫਾਉਂਡੇਸ਼ਨ ਵੱਲੋਂ 5 ਹਫ਼ੳਮਪ;ਤੇ ਦੇ "ਪੜਾਈ ਦੌਰਾਨ ਚੰਗੇ ਤਰੀਕੇ ਵਰਤਣ ਦੇ ਪੜਤਾਲੀਆਂ ਪੱੱਖੀ" ਕੌਮਾਂਤਰੀ ਪੱਧਰ ਦੇ ਕਰਵਾਏ ਗਏ ਟ੍ਰੇਨਿੰਗ ਕੋਰਸ ਦੇ ਸਰਟੀਫਿਕੇਟ ਅੱਜ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਂਨਫਰੈਂਸ ਹਾਲ ਵਿਖੇ ਸੰਖੇਪ ਸਮਾਗਮ ਦੌਰਾਨ ਅਧਿਆਪਕਾਂ ਨੂੰ ਦਿੱਤੇ ਗਏ।

ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਧਿਆਪਕਾਂ ਦੇ ਟ੍ਰੇਨਿੰਗ ਸਰਟੀਫਿਕੇਟ ਸੌਂਪਦੇ ਹੋਏ ਜੀ.ਕੇ. ਨੇ ਸਕੂਲਾਂ `ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕੱਣ ਵਾਸਤੇ ਉਲੀਕੇ ਜਾ ਰਹੇ ਸੁਧਾਰਾ ਦੀ ਕੜੀ `ਚ ਇਸ ਟ੍ਰੇਨਿੰਗ ਪੀਰਿਯਡ ਨੂੰ ਬੜਾ ਜ਼ਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਜਿੱਥੇ ਇਸ ਟ੍ਰੇਨਿੰਗ ਨਾਲ ਅਧਿਆਪਕਾਂ ਨੂੰ ਨਵੀਂ ਤਕਨੀਕਾਂ ਤੋਂ ਜਾਣੁੰ ਹੋਣ ਦਾ ਪਲੇਟਫਾਰਮ ਮਿਲਿਆ ਹੈ ਉਥੇ ਹੀ ਲੜੀਵਾਰ ਵੱਖ-ਵੱਖ ਜਥਿਆਂ `ਚ ਕਰਵਾਏ ਜਾ ਰਹੇ ਇਹ ਟ੍ਰੈਨਿੰਗ ਕੋਰਸ ਵਿਦਿਆਰਥੀਆਂ ਦੇ ਵੀ ਗਿਆਨ ਕੋਸ਼ਲ ਨੂੰ ਵਧਾਉਣ `ਚ ਸਹਾਇਕ ਹੋਣਗੇ।


ਬੱਚਿਆਂ ਦੇ ਭਵਿੱਖ ਨੂੰ ਆਪਣੀ ਪਹਿਲੀ ਪ੍ਰਾਥਮਿਕਤਾ ਦੱਸਦੇ ਹੋਏ ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਉਲੀਕੇ ਗਏ ਇਸ ਪ੍ਰੋਗਰਾਮ ਨੂੰ ਆਪਣੇ ਲਗਭਗ 900 ਅਧਿਆਪਕਾਂ ਤੱਕ ਪਹੁੰਚਾਉਣ ਦਾ ਵੀ ਅਹਿਦ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਬਾਕੀ ਅਧਿਆਪਕਾਂ ਨੂੰ ਵੀ ਵੱਖ-ਵੱਖ ਸਮੇਂ ਤੇ ਇਸ ਟ੍ਰੇਨਿੰਗ ਕੋਰਸ ਨਾਲ ਜੋੜਿਆਂ ਜਾਵੇਗਾ। ਇਸ ਟ੍ਰੇਨਿੰਗ ਵਿਚ ਸਹਿਯੋਗ ਕਰਨ ਵਾਸਤੇ ਉਨ੍ਹਾਂ ਨੇ ਸ੍ਰੀ ਰਮਟੋਡ, ਚੇਅਰਮੈਨ ਹੇਲਗਾ ਟੋਡ ਫਾਉਂਡੇਸ਼ਨ ਅਤੇ ਬੀਬੀ ਐਲੀਜ਼ਾਬੇਥ ਟੇਲਰ ਦਾ ਵੀ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਐਜੁਕੇਸ਼ਨ ਵਿੰਗ ਦੇ ਚੇਅਰਮੈਨ ਗੁਰਵਿੰਦਰ ਪਾਲ ਸਿੰਘ, ਕਮੇਟੀ ਮੈਂਬਰ ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਪ੍ਰਿੰਸੀਪਲ ਸਾਹਿਬਾਨ ਅਤੇ ਸੈਂਕੜੇ ਅਧਿਆਪਕ ਇਸ ਸਮੇਂ ਮੌਜੂਦ ਸਨ।

With Thanks : Media DSGMC


Tuesday, October 14, 2014

Premier of British Columbia,Christy Clarks's Visit at Gurdwara Bangla Sahib.



British Columbia Premier Christy Clark pay obesiance at Gurdwara Bangla Sahib in Delhi. Clark who was dressed in a Punjabi suit, was welcomed by Manjinder Singh Sirsa,General Secretary of DSGMC

                  Honourable Christy Clark 

The Premier of British Columbia is the first Minister ,head of Government, and de facto chief executive for the Canadian Province of British Columbia.She currently serves as the 35th Premier of British Columbia,Canada.

With thanks : Media DSGMC


Saturday, October 11, 2014

Samagam by Baba Deep Singh Ranjit Akhara !








DSGMC Pesident Manjit Singh G.K. in Canada
















komagata maru monument  
(Located near the steps of the seawall that lead up to the new Vancouver Convention Centre in Coal Harbour )

With thanks : Media DSGMC

Akali leader campaigning in Haryana Election for INLD - SAD Allianc

ਹਰਿਆਣਾ ਵਿਧਾਨਸਭਾ ਚੋਣਾਂ `ਚ ਦਿੱਲੀ ਦੇ ਅਕਾਲੀ ਆਗੂ ਵੀ ਉਤਰੇ ਹਰਿਆਣਾ `ਚ ਬਣੇਗੀ ਇਨੈਲੋ-ਅਕਾਲੀ ਦਲ ਦੀ ਸਰਕਾਰ :- ਜੀ.ਕੇ.








ਨਵੀਂ ਦਿੱਲੀ : 11-10-14 ਹਰਿਆਣਾ ਵਿਧਾਨਸਭਾ ਚੋਣਾਂ `ਚ ਇੰਡੀਅਨ ਨੈਸ਼ਨਲ ਲੋਕਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਹਰਿਆਣਾ ਦੇ ਵੱਖ-ਵੱਖ ਹਲਕਿਆਂ `ਚ ਮੋਰਚੇ ਸੰਭਾਲ ਲਏ ਹਨ। ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ਤੇ ਚੋਣ ਲੜ ਰਹੇ ਅੰਬਾਲਾ ਅਤੇ ਕਾਲਾਂਵਾਲੀ ਹਲਕੇ ਦੇ ਉਮੀਦਵਾਰਾਂ ਦੇ ਹੱਕ `ਚ ਪ੍ਰਚਾਰ ਕਰਦੇ ਹੋਏ ਆਗੂਆਂ ਨੇ ਦਲ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਪੂਰੀ ਤਾਕਤ ਲਗਾਉਣ ਦਾ ਦਾਅਵਾ ਕੀਤਾ ਹੈ।










ਸਿਰਸਾ ਜ਼ਿਲੇ ਦੇ ਪ੍ਰਭਾਰੀ ਵਜੋ ਪ੍ਰਚਾਰ ਕਰ ਰਹੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਿਰਸਾ ਜ਼ਿਲੇ ਦੀਆਂ ਸਾਰੀਆਂ ਸੀਟਾਂ ਇਨੈਲੋ ਉਮੀਦਵਾਰਾਂ ਵੱਲੋਂ ਜਿੱਤਣ ਦਾ ਦਾਅਵਾ ਕਰਨ ਦੇ ਨਾਲ ਹੀ ਕਾਲਾਂਵਾਲੀ ਸੀਟ ਤੇ ਅਕਾਲੀ ਉਮੀਦਵਾਰ ਵੱਲੋਂ ਬਾਕੀ ਸਿਆਸੀ ਧਿਰਾਂ ਦੇ ਉਮੀਦਵਾਰ ਦੀ ਜ਼ਮਾਨਤਾ ਜਬਤ ਕਰਵਾਉਣ ਦੀ ਵੀ ਗੱਲ ਆਖੀ।

ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਤੇ ਵਿਧਾਇਕ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਗੁਰਮੀਤ ਸਿੰਘ ਮੀਤਾ, ਸਮਰਦੀਪ ਸਿੰਘ ਸੰਨੀ, ਸਤਪਾਲ ਸਿੰਘ ਅੰਬਾਲਾ ਹਲਕੇ ਦੇ ਵੱਖ-ਵੱਖ ਵਾਰਡਾਂ `ਚ ਪਾਰਟੀ ਉਮੀਦਵਾਰ ਬਲਵਿੰਦਰ ਸਿੰਘ ਪੁੂਨੀਆਂ ਨੂੰ ਜਿਤਾਉਣ ਲਈ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਦੇ ਹੋਏ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾ ਰਹੇ ਹਨ। 


ਇਸੇ ਕੜੀ `ਚ ਫਰੀਦਾਬਾਦ ਜ਼ਿਲੇ ਦੇ ਪ੍ਰਭਾਰੀ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ, ਗੁਰਪ੍ਰੀਤ ਸਿੰਘ ਜੱਸਾ ਤੇ ਸਥਾਨਿਕ ਆਗੂ ਸੁਖਵੰਤ ਸਿੰਘ ਬਿੱਲਾ ਅਤੇ ਸਤਨਾਮ ਸਿੰਘ ਮੰਗਲ ਬੜਕਲ ਤੋਂ ਇਨੈਲੋ ਉਮੀਦਵਾਰ ਚੰਦਰ ਭਾਟੀਆ ਅਤੇ ਓਲਡ ਫਰੀਦਾਬਾਦ ਤੋਂ ਪ੍ਰੇਵਸ਼ ਮਹਿਤਾ ਦੇ ਹੱਕ `ਚ ਲੋਕਾਂ ਨੂੰ ਵੋਟ ਪਾਉਣ ਦੀਆਂ ਕੋਰਨਰ ਮੀਟਿੰਗਾਂ ਦੌਰਾਨ ਅਪੀਲ ਕਰ ਰਹੇ ਹਨ। 

ਅਕਾਲੀ ਦਲ ਦੇ ਮੀਡੀਆ ਪ੍ਰਭਾਰੀ ਪਰਮਿੰਦਰ ਪਾਲ ਸਿੰਘ ਨੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਹਵਾਲੇ ਤੋਂ ਦੱਸਿਆ ਕਿ ਪ੍ਰਧਾਨ ਸਾਹਿਬ ਵੱਲੋਂ ਕੈਨੇਡਾ ਤੋਂ ਹੀ ਰੋਜ਼ਾਨਾ ਪਾਰਟੀ ਆਗੂਆਂ ਨਾਲ ਟੈਲੀਫੋਨ ਰਾਹੀਂ ਸੰਪਰਕ ਰੱਖਦੇ ਹੋਏ ਅੰਬਾਲਾ ਅਤੇ ਕਾਲਾਂਵਾਲੀ ਤੋਂ ਅਕਾਲੀ ਉਮੀਦਵਾਰਾਂ ਦੀ ਜਿੱਤ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਹਰਿਆਣਾ `ਚ ਇਨੈਲੋ ਅਤੇ ਅਕਾਲੀ ਦਲ ਦੀ ਸਰਕਾਰ ਬਨਣ ਦਾ ਵੀ ਦਾਅਵਾ ਕੀਤਾ ਗਿਆ ਹੈ। ਵਤਨ ਪਰਤਨ ਤੋਂ ਬਾਅਦ 13 ਅਕਤੂਬਰ ਤੋਂ ਅੰਬਾਲਾ ਹਲਕੇ `ਚ ਸਿੱਖਾਂ ਦੀਆਂ ਵੱਡੀਆਂ ਮੀਟਿੰਗਾਂ ਨੂੰ ਵੀ ਜੀ.ਕੇ. ਸੰਬੋਧਿਤ ਕਰਣਗੇ।











With thanks :sHIROMANI AKALI DAL DELHI STATE SAD

31 Akhand Paths at Krishna nagar Gurdwara Sri Guru Singh sabha !












Thursday, October 9, 2014

Happy Gurupurab !


Portals of Hemkund Sahib to close tomorrow for winter season

Gopeshwar: The sacred portals of Hemkund Sahib - a famous Sikh shrine in Garhwal Himalayas - will be closed Friday for six months due to the onset of winter during which the area remains snowbound and inaccessible.
Preparations for the ceremonial closure of the doors of the revered shrine have been given finishing touches even as hordes of Sikh pilgrims are arriving at Govindghat and Ghanghariya, the two major halts on way to the temple, to participate in the last prayers of the season, Manager of the Gurudwara said.
After offering final prayers for the season the doors of the shrine situated at 16000 ft above sea level will be closed for six months at forenoon tomorrow, he said.
with thanks : ZeeNews : LINK : for detailed news.