ਲਾਲ ਕਿਲ•ੇ ਵਿਖੇ ਸਿੱਖ ਜਰਨੈਲਾਂ ਦੇ ਬੁੱਤ ਲਾਉਣ ਲਈ ਰਾਹ ਹੋਇਆ ਪੱਧਰਾ - ਸਿਰਸਾ ਦੀ ਮੰਗ ਮਗਰੋਂ ਪ੍ਰਧਾਨ ਮੰਤਰੀ ਦਫਤਰ ਨੇ ਮਾਮਲੇ 'ਤੇ ਰਿਪੋਰਟ ਮੰਗੀ. ਤਿੰਨ ਸਿੱਖ ਜਰਨੈਲਾਂ ਨੇ 1783 'ਚ ਕੀਤਾ ਸੀ ਕਿ ਲਾਲ ਕਿਲ•ਾ ਫਤਿਹ
ਨਵੀਂ ਦਿੱਲੀ, 11 ਦਸੰਬਰ : ਦਿੱਲੀ ਦੇ ਇਤਿਹਾਸਕ ਲਾਲ ਕਿਲ•ੇ ਵਿਖੇ ਤਿੰਨ ਸਿੱਖ ਜਰਨੈਲਾਂ ਬਾਬਾ ਬਘੇਲਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ•ੀਆ ਦੇ ਬੁੱਤ ਲਾਉਣ ਲਈ ਰਾਹਪੱਧਰਾ ਹੋ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਦਫਤਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸਜੀ ਐਮ ਸੀ) ਦੇ ਜਨਰਲ ਸਕੱਤਰ ਤੇ ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੀ ਮੰਗਮਗਰੋਂ ਇਸ ਮਾਮਲੇ 'ਤੇ ਰਿਪੋਰਟ ਮੰਗ ਲਈ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿਚ ਸ੍ਰੀ ਸਿਰਸਾ ਨੇ ਮੰਗ ਕੀਤੀ ਸੀ ਕਿ ਤਿੰਨ ਸਿੱਖ ਜਰਨੈਲਾਂ ਇਤਿਹਾਸਕ ਲਾਲ ਕਿਲ•ਾ ਪਹਿਲੀ ਵਾਰ ਫਤਿਹ ਕੀਤਾ ਗਿਆ ਸੀ ਤੇ ਉਹਨਾਂ ਨੇ ਸ਼ਾਹ ਆਲਮ ਨੂੰ ਹਰਾਉਣਮਗਰੋਂ ਉਥੇ ਨਿਸ਼ਾਨ ਸਾਹਿਬ ਚੜ•ਾਇਆ ਸੀ ਤੇ ਨਿਸ਼ਾਨ ਏ ਆਮ 'ਤੇ ਵੀ ਕਬਜ਼ਾ ਕੀਤਾ ਸੀ।
ਇਹਨਾਂ ਦੇ ਬੁੱਤਛੇਤੀ ਤੋਂ ਛੇਤੀ ਲਾਲ ਕਿਲ•ੇ ਵਿਖੇ ਲਗਾਏ ਜਾਣੇ ਚਾਹੀਦੇ ਹਨ ਅਤੇ ਲਾਲ ਕਿਲ•ੇ 'ਤੇ ਹੁੰਦੇ ਲਾਈਟ ਐਂਡਸਾਊਂਡ ਸ਼ੌਅ ਵਿਚ ਵੀ ਇਸਦਾ ਇਤਿਹਾਸ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਸਿਰਸਾ ਵੱਲੋਂ ਦਿੱਤੀ ਪ੍ਰਤੀਨਿਧਤਾ 'ਤੇ ਕਾਰਵਾਈ ਕਰਦਿਆਂ ਪ੍ਰਧਾਨ ਮੰਤਰੀ ਦਫਤਰ ਨੇ ਰੱਖਿਆ ਤੇਸਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਤੋਂ ਰਿਪੋਰਟ ਮੰਗੀ ਹੈ ਕਿਉਂਕਿ ਅਜਿਹਾ ਫੈਸਲਾ ਲਾਗੂ ਕਰਨ ਲਈਇਹਨਾ ਦੋਹਾਂ ਮੰਤਰਾਲਿਆਂ ਦੀ ਸਹਿਮਤੀ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਦਫਤਰ ਦੇ ਰਿਪੋਰਟ ਮੰਗਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਇਹਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਹੈ। ਉਹਨਾਂ ਕਿਹਾ ਕਿ ਇਹ ਪਹਿਲੇ ਭਾਰਤੀ ਜਰਨੈਲ ਸਨ ਜਿਹਨਾਂ ਨੇਇਤਿਹਾਸਕ ਲਾਲ ਕਿਲ•ਾ ਫਤਿਹ ਕੀਤਾ ਸੀ ਤੇ ਇਸ ਲਈ ਮੁਗਲਾਂ 'ਤੇ ਪਹਿਲੀ ਜਿੱਤ ਨੂੰ ਸਹੀ ਭਾਵਨਾ ਵਿਚਦਰਸਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤਿੰਨਾਂ ਜਰਨੈਲਾਂ ਦੇ ਬੁੱਤ ਛੇਤੀ ਤੋਂ ਛੇਤੀ ਲੱਗਣੇ ਚਾਹੀਦੇ ਹਨਤਾਂ ਕਿ ਸਾਡੀ ਨਵੀਂ ਪੀੜੀ ਮੁਗਲਾਂ 'ਤੇ ਪਹਿਲੀ ਭਾਰਤੀ ਫਤਿਹ ਤੋਂ ਜਾਣੂ ਹੋ ਸਕੇ।
ਇਸ ਇਤਿਹਾਸਕ ਘਟਨਾ ਦੀ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ 11 ਮਾਰਚ 1783 ਨੂੰ ਤਿੰਨਾਂਜਰਨੈਲਾਂ ਨੇ ਸ਼ਾਹ ਆਲਮ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਸੰਨ 1774 ਵਿਚ ਇਹਨਾਂ ਨੇ ਸ਼ਾਹਦਰਾ,ਪਹਾੜਗੰਜ ਤੇ ਜੈ ਸਿੰਘ ਪੁਰਾ ਇਲਾਕੇ ਜਿੱਤੇ ਸਨ। ਅੰਤਿਮ ਫਤਿਹ ਤੋਂ ਪਹਿਲਾਂ ਇਹਨਾਂ ਨੇ ਮਲਕਗੰਜ ਤੇਅਜਮੇਰੀਗੇਟ 'ਤੇ ਵੀ ਜਿੱਤ ਦਰਜ ਕੀਤੀ ਸੀ। PR