Thursday, September 20, 2018

ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਤੇ ਬਾਬਾ ਬਘੇਲ ਸਿੰਘ ਦੇ ਆਦਮ ਕਦਮ ਬੁੱਤ ਅਗਲੇ 10 ਦਿਨਾਂ ਵਿਚ ਹੋ ਜਾਣਗੇ ਤਿਆਰ

ਨਵੀਂ ਦਿੱਲੀ,  20 ਸਤੰਬਰ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀਵੱਲੋਂ ਤਿਆਰ ਕਰਵਾਏ ਜਾ ਰਹੇ ਬਾਬਾ ਜੱਸਾ ਸਿੰਘ ਆਹਲੂਵਾਲੀਆ,ਬਾਬਾ ਜੱਸਾ ਸਿੰਘ ਰਾਮਗੜੀਆ ਤੇ ਬਾਬਾ ਬਘੇਲ ਸਿੰਘ ਦੇ ਆਦਮ ਕਦਮ ਬੁੱਤ ਅਗਲੇ 10 ਦਿਨਾਂ ਵਿਚ ਬਣ ਕੇ ਤਿਆਰ ਹੋ ਜਾਣਗੇ 

ਇਹ ਜਾਣਕਾਰੀ ਦਿੰਦਿਆਂ ਇਹਨਾਂ ਬੁੱਤਾਂ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ 'ਤੇ ਗਵਾਲੀਅਰ ਪਹੁੰਚੇ ਜਥੇਦਾਰ ਕੁਲਦੀਪ ਸਿੰਘ ਭੋਗਲ ਅਕਾਲੀ ਆਗੂ,ਜਗਦੀਪ ਸਿੰਘ ਕਾਹਲੋਂ ਮੈਂਬਰ ਅਤੇ ਗੁਰਮੀਤ ਸਿੰਘ ਭਾਟੀਆ ਮੈਂਬਰ ਦੋਵੇਂ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਅਤੇ ਸਤਿੰਦਰ ਸਿੰਘ ਭੱਲਾ ਚੀਫ ਇੰਜੀਨੀਅਰ ਦਿੱਲੀ ਸਿੱਖਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਬੁੱਤ ਤਕਰੀਬਨ ਬਣ ਕੇ ਤਿਆਰ ਹਨ ਅਤੇ ਅਗਲੇ 10 ਦਿਨਾਂ ਵਿਚ ਮੁਕੰਮਲ ਹੋ ਜਾਣਗੇ


ਇਹਨਾਂ ਆਗੂਆਂ ਨੇ ਦੱਸਿਆ  ਕਿ ਇਹਨਾਂ ਬੁੱਤਾਂ ਦੀ ਹਰੇਕ ਦੀ ਉਚਾਈ 12 ਫੁੱਟ ਹੈ ਅਤੇ  ਹਰੇਕ ਦਾ ਭਾਰ 1200 ਕਿਲੋਗ੍ਰਾਮ ਦੇ ਕਰੀਬ ਹੈ ਤੇ ਇਹ ਕਾਂਸੀ ਦੇ ਬਣੇ ਹੋਏਹਨ  ਉਹਨਾਂ ਦੱਸਿਆ ਕਿ ਇਹ ਬੁੱਤ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਲਗਾਉਣ ਵਾਸਤੇ ਉਚੇਚੇ ਤੌਰ 'ਤੇ ਤਿਆਰ ਕੀਤੇ ਗਏੇ ਹਨ ਕਿਉਂਕਿ ਦਿੱਲੀ 'ਤੇ ਪਹਿਲੀ ਜਿੱਤਇਹਨਾਂ ਬਹਾਦਰ ਸੂਰਬੀਰਾਂ ਨੇ ਦਰਜ ਕੀਤੀ ਸੀ ਦਿੱਲੀ ਫਤਿਹ ਦਾ ਇਤਿਹਾਸ ਅਜੋਕੀ ਪੀੜੀ ਨੂੰ ਪਤਾ ਨਹੀਂ ਹੈ ਤੇ ਇਹ ਬੁੱਤ ਲਾਉਣ ਨਾਲ ਮੌਜੂਦਾ ਤੇ ਨਵੀਂ ਪੀੜੀ ਨੂੰਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇਗਾ ਉਹਨਾਂ ਦੱਸਿਆ ਕਿ ਬੁੱਤ ਲਾਉਣ  ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮਕਰਵਾਏ ਜਾਣਗੇ


No comments: